ਹਵਾਈ ਅੱਡੇ ‘ਤੇ ਭਾਰਤੀਆਂ ਨਾਲ ਬਦਸਲੂਕੀ ਦਾ ਮਾਮਲਾ

ਪੇਇਚਿੰਗ : ਸ਼ੰਘਾਈ ਵਿੱਚ ਪੁਡਾਂਗ ਕੌਮਾਂਤਰੀ ਹਵਾਈ ਅੱਡੇ ‘ਤੇ ਭਾਰਤੀਆਂ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਅਇਆ ਹੈ। ਇੱਕ ਯਾਤਰੀ ਨੇ ਚੀਨ ਈਸਟਰਨ ਏਅਰਲਾਈਨਜ਼ ਦੇ ਸਟਾਫ ਦੀ ਬਦਸਲੂਕੀ ਨੂੰ ਲੈ ਕੇ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਮਾਮਲੇ ਨੂੰ ਚੀਨ ਸਾਹਮਣੇ ਚੁੱਕਿਆ ਗਿਆ।
ਸ਼ਿਕਾਇਤ ‘ਚ ਕਿਹਾ ਸੀ, “ਏਅਰਲਾਈਨ ਸਟਾਫ ਦੇ ਰਵੱਈਏ ਤੋਂ ਲੱਗ ਰਿਹਾ ਸੀ ਕਿ ਉਹ ਦੋਵੇਂ ਦੇਸ਼ਾਂ ਵਿਚਾਲੇ ਵਧ ਰਹੇ ਸਰਹੱਦੀ ਵਿਵਾਦ ਨੂੰ ਲੈ ਕੇ ਨਿਰਾਸ਼ ਸੀ। ਇਸ ਕਰਕੇ ਇਹ ਘਟਨਾ ਵਾਪਰੀ।” ਇਸ ਘਟਨਾ ਦੇ ਸ਼ਿਕਾਰ ਸਤਨਾਮ ਸਿੰਘ ਚਾਹਲ ਨੇ ਸੁਸ਼ਮਾ ਸਵਰਾਜ ਚਾਹਲ ਨੂੰ ਲਿਖਿਆ ਹੈ। ਸਤਨਾਮ ਸਿੰਘ ਉੱਤਰੀ ਅਮਰੀਕੀ ਪੰਜਾਬੀ ਐਸੋਸੀਏਸ਼ਨ ਦੇ ਕਾਰਜਕਾਰੀ ਡਾਇਰੈਕਟਰ ਹਨ। ਏਅਰਲਾਈਨ ਦੇ ਪ੍ਰਬੰਧਕਾਂ ਨੇ ਦੋਸ਼ਾਂ ਨੂੰ ਰੱਦ ਕੀਤਾ। ਸਿੱਕਮ ਖੇਤਰ ਦੇ ਡੋਕਲਾਮ ਵਿੱਚ ਕਰੀਬ ਦੋ ਮਹੀਨੇ ਤੋਂ ਦੋਵੇਂ ਦੋਸ਼ਾਂ ਦੀਆਂ ਫੌਜਾਂ ਆਹਮਣੋ-ਸਾਹਮਣਾ ਹਨ। ਇਹ ਇਲਾਕਾ ਇੱਕ ਤਿਕੋਣਾ ਜੰਕਸ਼ਨ ਹੈ ਜਿੱਥ ਚੀਨ ਸੜਕ ਬਣਾਉਣਾ ਚਾਹੁੰਦਾ ਹੈ ਪਰ ਭਾਰਤ ਤੇ ਭੁਟਾਨ ਇਸ ਦਾ ਵਿਰੋਧ ਕਰ ਰਹੇ ਹਨ। ਏਜੰਸੀ ਅਨੁਸਾਰ ਸੁਸ਼ਮਾ ਸਵਰਾਜ ਨੇ ਇਸ ਮਾਮਲੇ ਨੂੰ ਵਿਦੇਸ਼ ਮੰਤਰਾਲੇ ਤੇ ਪੁਡੋਂਗ ਹਵਾਈ ਅੱਡਾ ਅਧਿਕਾਰੀ ਸਾਹਮਣੇ ਰੱਖਿਆ। ਏਅਰਲਾਈਨ ਨੇ ਆਪਣੇ ਬਿਆਨ ‘ਚ ਦਾਅਵਾ ਕੀਤਾ ਕਿ ਉਹ ਸਾਰੇ ਸੰਸਾਰ ਵਿੱਚ ਸੇਵਾ ਮੁਹੱਈਆ ਕਰਨ ਲਈ ਮਸ਼ਹੂਰ ਹਨ।
ਚਹਿਲ ਨੇ ਸੁਸ਼ਮਾ ਨੂੰ ਇਹ ਵੀ ਸੁਝਾਅ ਦਿੱਤਾ ਕਿ ਉਹ ਭਾਰਤ ਯਾਤਰੀਆਂ ਨੂੰ ਸਲਾਹ ਜਾਰੀ ਕਰੇ ਕਿ ਉਹ ਚੀਨ ਦੇ ਰਸਤ ਹੋ ਕੇ ਜਾਣ ਤੋਂ ਬੱਚਣ। ਪਿਛਲੇ ਮਹੀਨੇ ਚੀਨ ਨੇ ਭਾਰਤ ‘ਚ ਆਪਣੇ ਨਾਗਰਿਕਾਂ ਨੂੰ ਇਕ ਸੁਰੱਖਿਆ ਸਲਾ ਜਾਰੀ ਕਰਕੇ ਕਿਹਾ ਸੀ ਕਿ ਉਹ ਮੌਜੂਦਾ ਚੀਨ-ਵਿਰੋਧੀ ਭਾਵਨਾਵਾਂ ਤੋਂ ਪ੍ਰਭਾਵਿਤ ਹੋਣ ਤੋਂ ਬੱਚਣ ਲਈ ਆਪਣੀ ਸੁਰੱਖਿਆ ‘ਤੇ ਜ਼ਿਆਦਾ ਧਿਆਨ ਦੇਣ ਅਤੇ ਅਹਤਿਆਤ ਕਰਨ।

Be the first to comment

Leave a Reply