ਹਸਪਤਾਲ ਵਿਚ ਜਣੇਪੇ ਦੇ ਆਪਰੇਸ਼ਨ ਮਗਰੋਂ ਲਾਪ੍ਰਵਾਹੀ, ਪੇਟ ‘ਚ ਛੱਡ ਦਿੱਤੀਆਂ ਸੂਈਆਂ

ਵਾਰਾਨਸੀ — ਵਾਰਾਨਸੀ ਦੇ ਸਰ ਸੁੰਦਰ ਲਾਲ ਹਸਪਤਾਲ ਵਿਚ ਜਣੇਪੇ ਦੇ ਆਪਰੇਸ਼ਨ ਮਗਰੋਂ ਪੇਟ ਵਿਚ ਕਈ ਸੂਈਆਂ ਦੀ ਲਾਪ੍ਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਔਰਤ ਦੇ ਪਤੀ ਵਿਕਾਸ ਦਿਵੇਦੀ ਨੇ ਬੀ. ਐੱਚ. ਯੂ. ਹਸਪਤਾਲ ਦੀ ਲੇਡੀ ਡਾਕਟਰ ਵਿਰੁੱਧ ਲੰਕਾ ਥਾਣੇ ਵਿਚ ਸ਼ਿਕਾਇਤ ਕੀਤੀ ਹੈ। ਚੰਦੋਲੀ ਦੇ ਰਹਿਣ ਵਾਲੇ ਵਿਕਾਸ ਦੀ ਪਤਨੀ ਲੀਨਾ ਦਿਵੇਦੀ ਦੀ ਬੀ. ਐੱਚ. ਯੁ. ਦੇ ਜ਼ਨਾਨਾ ਰੋਗਾਂ ਅਤੇ ਜਣੇਪਾ ਵਿਭਾਗ ਦੀ ਪ੍ਰੋ. ਨਿਸ਼ਾ ਰਾਣੀ ਅਗਰਵਾਲ ਦੀ ਦੇਖ-ਰੇਖ ਵਿਚ ਦੂਸਰੀ ਡਿਲੀਵਰੀ 2015 ਵਿਚ ਆਪਰੇਸ਼ਨ ਨਾਲ ਹੋਈ। ਨਲਬੰਦੀ ਦਾ ਆਪਰੇਸ਼ਨ ਵੀ 10 ਫਰਵਰੀ 2017 ਨੂੰ ਪ੍ਰੋ. ਨਿਸ਼ਾ ਰਾਣੀ ਅਗਰਵਾਲ ਦੀ ਹੀ ਦੇਖ-ਰੇਖ ਵਿਚ ਹੋਇਆ। ਇਸ ਦੇ ਮਗਰੋਂ ਪੇਟ ਵਿਚ ਦਰਦ ਰਹਿਣ ਲੱਗਾ। ਮਰੀਜ਼ ਜਦੋਂ ਡਾਕਟਰ ਕੋਲ ਗਈ ਤਾਂ ਉਨ੍ਹਾਂ ਨੇ ਐਕਸਰੇ ਕਰਾਉਣ ਦੀ ਸਲਾਹ ਦਿੱਤੀ। ਐਕਸਰੇ ਤੋਂ ਪਤਾ ਲੱਗਾ ਕਿ ਪੇਟ ਵਿਚ 5 ਸੂਈਆਂ ਪਈਆਂ ਹਨ। ਇਸ ਵਾਰ ਸਰਜਰੀ ਵਿਭਾਗ ਦੇ ਡਾਕਟਰਾਂ ਨੇ 3 ਘੰਟਿਆਂ ਦੇ ਆਪਰੇਸ਼ਨ ਮਗਰੋਂ ਦੋ ਸੂਈਆਂ ਕੱਢੀਆਂ ਪਰ ਦਰਦ ਨਾ ਗਿਆ। ਇਸ ਦੇ ਮਗਰੋਂ ਫਿਰ ਡਾਕਟਰਾਂ ਦੀ ਸਲਾਹ ‘ਤੇ ਕਰਵਾਏ ਐਕਸਰੇ ਵਿਚ 3 ਸੂਈਆਂ ਦਿਸੀਆਂ। ਰੀਨਾ ਨੂੰ ਅਜੇ ਪੇਟ ਦਰਦ ਤੋਂ ਰਾਹਤ ਨਹੀਂ ਮਿਲੀ।

Be the first to comment

Leave a Reply