ਹਾਈਵੇ ‘ਤੇ ਜਾਮ ਲਾਉਣ ਤੇ ਥਰਮਲ ਦੇ ਤਕਰੀਬਨ 150 ਮਰਦ ਔਰਤਾਂ ਖਿਲਾਫ ਐਫਆਈਆਰ ਦਰਜ

ਬਠਿੰਡਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਹੀ ਨਾਂਹ ਮਗਰੋਂ ਸਰਕਾਰ ਨੇ ਥਰਮਲ ਕਾਮਿਆਂ ‘ਤੇ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਅੱਜ ਹਾਈਵੇ ‘ਤੇ ਜਾਮ ਲਾਉਣ ਦੇ ਇਲਜ਼ਾਮ ਤਹਿਤ ਥਰਮਲ ਦੇ ਤਕਰੀਬਨ 150 ਮਰਦ ਔਰਤਾਂ ਖਿਲਾਫ ਐਫਆਈਆਰ ਦਰਜ ਕਰ ਲਈ ਗਈ। ਬਠਿੰਡਾ ਦੇ ਥਾਣਾ ਸਿਵਲ ਲਾਈਨ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਮੁਤਾਬਕ ਨੈਸ਼ਨਲ ਹਾਈਵੇ ਐਕਟ ਅਧੀਨ 11 ਆਗੂਆਂ ਤੇ 150 ਦੇ ਕਰੀਬ ਅਣਪਛਾਤੇ ਮਰਦ ਤੇ ਔਰਤਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਥਰਮਲ ਦੇ ਕੱਚੇ ਕਾਮਿਆਂ ਨੇ ਪੰਜਾਬ ਸਰਕਾਰ ਵੱਲੋਂ ਮੀਟਿੰਗ ਦਾ ਸਮਾਂ ਨਾ ਮਿਲਣ ਦੇ ਚੱਲਦਿਆਂ ਕੱਲ੍ਹ ਬਠਿੰਡਾ ਮਾਨਸਾ ਹਾਈਵੇ ਜਾਮ ਕੀਤਾ ਕੀਤਾ ਸੀ। ਥਰਮਲ ਕਾਮੇ ਇੱਕ ਜਨਵਰੀ ਤੋਂ ਲਗਾਤਾਰ ਦਿਨ ਰਾਤ ਬਠਿੰਡਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਾਹਰ ਧਰਨੇ ‘ਤੇ ਬੈਠੇ ਹਨ। ਉਹ ਥਰਮਲ ਪਲਾਂਟ ਬੰਦ ਕਰਨ ਦਾ ਵਿਰੋਧ ਕਰ ਰਹੇ ਹਨ। ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਥਰਮਲ ਪਲਾਂਟ ਬੰਦ ਕਰਨ ਦਾ ਫੈਸਲਾ ਕਿਸੇ ਵੀ ਕੀਮਤ ‘ਤੇ ਬਦਲਿਆ ਨਹੀਂ ਜਾਏਗਾ।

Be the first to comment

Leave a Reply