ਹਾਦਸਾ ਮੇਅਫ਼ੀਲਡ ਰੋਡ ਅਤੇ ਮੌਕਵੀਨ ਡਰਾਈਵ ਨੇੜੇ ਹੋਇਆ ਅਤੇ ਬਜ਼ੁਰਗ ਨੂੰ ਮੌਕੇ ‘ਤੇ ਮ੍ਰਿਤਕ ਕਰਾਰ ਕਰ ਦਿੱਤਾ।

ਬਰੈਂਪਟਨ—ਬਰੈਂਪਟਨ ਵਿਖੇ ਇਕ ਤੇਜ਼ ਰਫ਼ਤਾਰ ਕਾਰ ਦੀ ਲਪੇਟ ‘ਚ ਆਉਣ ਕਾਰਨ ਇਕ ਬਜ਼ੁਰਗ ਦੀ ਮੌਤ ਹੋ ਗਈ। ਇਹ ਹਾਦਸਾ ਮੇਅਫ਼ੀਲਡ ਰੋਡ ਅਤੇ ਮੌਕਵੀਨ ਡਰਾਈਵ ਨੇੜੇ ਹੋਇਆ ਅਤੇ ਬਜ਼ੁਰਗ ਨੂੰ ਮੌਕੇ ‘ਤੇ ਮ੍ਰਿਤਕ ਕਰਾਰ ਕਰ ਦਿੱਤਾ। ਪੀਲ ਰੀਜਨ ਦੇ ਪੈਰਾਮੈਡਿਕਸ ਨੇ ਦੱਸਿਆ ਕਿ ਬਜ਼ੁਰਗ ਦੀ ਉਮਰ 60 ਤੋਂ 70 ਸਾਲ ਦਰਮਿਆਨ ਸੀ। ਹਾਦਸੇ ‘ਚ ਕਿਸੇ ਹੋਰ ਵਿਅਕਤੀ ਤੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਉਨਟਾਰੀਓ ਪ੍ਰੋਵਿਨਸ਼ੀਅਨਲ ਪੁਲਸ ਦੀ ਮੁਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਬਜ਼ੁਰਗ ਵਿਅਕਤੀ ਸੜਕ ਦੇ ਉਤਰੀ ਕਿਨਾਰੇ ‘ਤੇ ਪੈਦਲ ਜਾ ਰਿਹਾ ਸੀ ਅਤੇ ਪੱਛਮ ਵੱਲ ਜਾ ਰਹੀ ਇਕ ਮਰਸਡੀਜ਼ ਨੇ ਟੱਕਰ ਮਾਰ ਦਿੱਤੀ। ਮਰਸਡੀਜ਼ ਦੇ ਡਰਾਈਵਰ ਵਿਰੁੱਧ ਕਿਸ ਕਿਸਮ ਦੇ ਦੋਸ਼ ਲਾਏ ਗਏ ਹਨ, ਫਿਲਹਾਲ ਇਸ ਦੇ ਬਾਰੇ ‘ਚ ਪਤਾ ਨਹੀਂ ਲੱਗ ਸਕਿਆ ਹੈ। ਹਾਦਸੇ ਕਾਰਨ ਸੈਂਟਰਵਿਲੇ ਕਰੀਕ ਰੋਡ ਅਤੇ ਗੋਰ ਰੋਡ ਵਿਚਲਾ ਟੁਕੜ ਕਈ ਘੰਟੇ ਤਕ ਬੰਦ ਰਿਹਾ।

Be the first to comment

Leave a Reply