ਹਾਫ਼ਿਜ਼ ਸਈਦ ਨੇ ਪਾਕਿਸਤਾਨ ਸਰਕਾਰ ਨੂੰ ਉਸ ਨੂੰ ਗਿ੍ਫ਼ਤਾਰ ਕਰਨ ਦੀ ਦਿੱਤੀ ਚੁਣੌਤੀ

ਲਾਹੌਰ-ਮੁੰਬਈ ਅੱਤਵਾਦੀ ਹਮਲੇ ਦੇ ਮੁੱਖ ਸਾਜ਼ਿਸ਼ਕਾਰ ਤੇ ਪਾਬੰਦੀਸ਼ੁਧਾ ਸੰਗਠਨ ਜਮਾਤ-ਉਦ-ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਨੇ ਪਾਕਿਸਤਾਨ ਸਰਕਾਰ ਨੂੰ ਉਸ ਨੂੰ ਗਿ੍ਫ਼ਤਾਰ ਕਰਨ ਦੀ ਚੁਣੌਤੀ ਦਿੱਤੀ ਹੈ। ਸਈਦ ਨੇ ਕਿਹਾ ਕਿ ਉਹ ਕਸ਼ਮੀਰੀ ਲੋਕਾਂ ਲਈ ਲੜਨਾ ਬੰਦ ਨਹੀਂ ਕਰੇਗਾ। ਸਈਦ ਨੇ ਇਥੇ ਇਕ ਰੈਲੀ ‘ਚ ਕਿਹਾ ਕਿ ਜੇਕਰ ਪਾਕਿਸਤਾਨ ਸਰਕਾਰ ਮੈਨੂੰ ਗਿ੍ਫ਼ਤਾਰ ਕਰਨਾ ਚਾਹੁੰਦੀ ਹੈ ਤਾਂ ਅੱਗੇ ਆਵੇ ਅਤੇ ਗਿ੍ਫ਼ਤਾਰ ਕਰੇ ਪਰ ਮੈਂ 2018 ਨੂੰ ਕਸ਼ਮੀਰੀਆਂ ਲਈ ਆਪਣੇ-ਆਪ ਨੂੰ ਸਮਰਪਿਤ ਕਰਨਾ ਬੰਦ ਨਹੀਂ ਕਰਾਂਗਾ। ਸਈਦ ਨੇ ਕਿਹਾ ਕਿ ਜੇਕਰ ਤੁਸੀਂ ਸਾਨੂੰ ਦਬਾਉਣ ਦਾ ਯਤਨ ਕੀਤਾ ਤਾਂ ਅਸੀਂ ਹੋਰ ਮਜ਼ਬੂਤ ਹੋ ਕੇ ਉੱਭਰਾਂਗੇ। ਸਈਦ ਨੂੰ ਅਮਰੀਕਾ ਨੇ ਵਿਸ਼ਵ ਪੱਧਰੀ ਅੱਤਵਾਦੀਆਂ ਦੀ ਸੂਚੀ ‘ਚ ਸ਼ਾਮਲ ਕੀਤਾ ਹੈ। ਉਸ ਨੇ ਕਸ਼ਮੀਰ ਮੁੱਦੇ ‘ਤੇ ਆਪਣੀ ਭੂਮਿਕਾ ਨਾ ਨਿਭਾਉਣ ਲਈ ਬਰਖ਼ਾਸਤ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਅਲੋਚਨਾ ਕੀਤੀ ਹੈ।

Be the first to comment

Leave a Reply

Your email address will not be published.


*