ਹਾਫਿਜ਼ ਸਈਦ ਨੇ ਕਰੀਬੀ ਸੈਫੁਲ੍ਹਾ ਨੂੰ ਬਣਾਇਆ ਸਿਆਸੀ ਪਾਰਟੀ ਦਾ ਪ੍ਰਧਾਨ

ਇਸਲਾਮਾਬਾਦ  – ਪਾਕਿਸਤਾਨ ਵਿਚ ਅੱਤਵਾਦੀ ਹਾਫਿਜ਼ ਨੇ ਸਿਆਸੀ ਪਾਰਟੀ ਬਣਾ ਲਈ। ਪਾਰਟੀ ਦਾ ਨਾਂ ‘ਮਿੱਲੀ ਮੁਸਲਿਮ ਲੀਗ’ ਹੈ। ਹਾਫਿਜ਼ ਸਈਦ ਨੇ ਜਮਾਤ ਉਦ ਦਾਵਾ ਦੇ ਸੀਨੀਅਰ ਮੈਂਬਰ ਅਤੇ ਅਪਣੇ ਕਰੀਬੀ ਸੈਫੁਲ੍ਹਾ ਖਾਲਿਦ ਨੂੰ ਪਾਰਟੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਅੱਤਵਾਦੀ ਸੰਗਠਨ ਜਮਾਤ ਉਦ ਦਾਵਾ ਦਾ ਮੁਖੀ ਹਾਫਿਜ਼ ਸਈਦ ਪਿਛਲੇ ਛੇ ਮਹੀਨੇ ਤੋਂ ਪਾਕਿਸਤਾਨ ਵਿਚ ਨਜ਼ਰਬੰਦ ਹੈ। ਪ੍ਰੰਤੂ ਬੰਦ ਦਰਵਾਜ਼ੇ ਤੋਂ ਹੀ ਉਸ ਨੇ ਸਿਆਸਤ ਵਿਚ ਹੱਥ ਅਜਮਾਉਣ ਦੀ ਖੇਡ ਸੁਰੂ ਕਰ ਦਿੱਤੀ ਹੈ। ਹਾਫਿਜ਼ ਸਈਦ ਨੇ ਅਪਣੇ ਸੰਗਠਨ ਜਮਾਤ ਉਦ ਦਾਵਾ ਵਲੋਂ ਪਾਕਿਸਤਾਨ ਚੋਣ ਕਮਿਸ਼ਨ ਵਿਚ ‘ਮਿੱਲੀ ਮੁਸਲਿਮ ਲੀਗ’ ਦੇ ਨਾਂ ਤੋਂ ਸਿਆਸੀ ਪਾਰਟੀ ਨੂੰ ਮਾਨਤਾ ਦੇਣ ਦੇ ਲਈ ਅਰਜ਼ੀ ਦਿੱਤੀ ਸੀ। ਇਸ ਤੋਂ ਬਾਅਦ ਹੁਣ ਉਸ ਨੇ ਪਾਰਟੀ ਗਠਨ ਦਾ ਐਲਾਨ ਕੀਤਾ ਹੈ। ਖਾਲਿਦ ਨੇ ਕਿਹਾ ਕਿ ਅਸੀਂ ਛੇਤੀ ਹੀ ਚੋਣ ਕਮਿਸ਼ਨ ਵਿਚ ਪਾਰਟੀ ਦੀ ਰਜਿਸਟਰੇਸ਼ਨ ਦੇ ਲਈ  ਅਰਜ਼ੀ ਦੇਵਾਂਗੇ। ਸਾਡੀ ਪਾਰਟੀ ਪਾਕਿਸਤਾਨ ਨੂੰ ਸਹੀ ਮਾਇਨੇ ਵਿਚ ਇਕ ਇਸਲਾਮਿਕ ਦੇਸ਼ ਬਣਾਵੇਗੀ। ਅਸੀਂ ਸਈਦ ਨੂੰ ਛੇਤੀ ਤੋਂ ਛੇਤੀ ਨਜ਼ਰਬੰਦੀ ਤੋਂ ਰਿਹਾਅ ਕਰਨ ਦੀ ਅਪੀਲ ਕਰਾਂਗੇ।  ਹਾਲਾਂਕਿ ਪਾਕਿਸਤਾਨ ਦੇ ਸਿਆਸੀ ਆਬਜ਼ਰਵਰ ਦਾ ਕਹਿਣਾ ਹੈ ਕਿ ਸਈਦ ਦੀ ਪਾਰਟੀ ਬਣਾਉਣ ਦਾ ਮਕਸਦ ਉਦਾਰ ਪਾਕਿਸਤਾਨੀਆਂ ਦੇ ਵਿਚ ਅਪਣੀ ਪੈਠ ਬਣਾਉਣਾ ਹੈ। ਦੱਸ ਦੇਈਏ ਕਿ 28 ਜੁਲਾਈ ਨੂੰ ਹਾਫਿਜ਼ ਦੀ ਨਜ਼ਰਬੰਦੀ ਦੋ ਮਹੀਨ ਦੇ ਲਈ ਵਧਾ ਦਿੱਤੀ ਗਈ ਸੀ। ਜਾਣਕਾਰਾਂ ਦਾ ਇਹ ਵੀ ਕਹਿਣਾ ਹੈ ਕਿ ਪਾਕਿਸਤਾਨ ਵਿਚ ਧਾਰਮਿਕ ਪਾਰਟੀਆਂ ਦੇ ਚੋਣ ਜਿੱਤਣ ਦੀ ਸੰਭਾਵਨਾ ਘੱਟ ਹੈ। ਮੌਜੂਦਾ ਸਮੇਂ ਵਿਚ ਮੌਲਾਨਾ ਫਜਲੁਰ ਰਹਿਮਾਨ ਦੀ ਜਮੀਅਤ ਉਲੇਮਾ ਏ ਇਸਲਾਮ ਫਜਲ ਧਰਮ ਦੇ ਆਧਾਰ ‘ਤੇ ਪਾਕਿਸਤਾਨ ਦੀ ਸਭ ਤੋਂ ਵੱਡੀ ਪਾਰਟੀ ਵਿਚੋਂ ਇਕ ਹੈ। ਇਸ ਦੇ ਨੈਸ਼ਨਲ ਅਸੈਂਬਲੀ ਵਿਚ ਦਰਜਨ ਭਰ ਸਾਂਸਦ ਹਨ। ਜਦ ਕਿ ਜਮਾਤ ਏ ਇਸਲਾਮੀ ਦੇ 6 ਸਾਂਸਦ ਹਨ।

Be the first to comment

Leave a Reply