ਹਾਰਰ ਫਿਲਮ ‘1921’ ਬਾਕਸ ਆਫਿਸ ‘ਤੇ ਨਹੀਂ ਦਿਖਾ ਰਹੀ ਕੋਈ ਖਾਸ ਕਮਾਲ

ਮੁੰਬਈ — ਪਿੱਛਲੇ ਹਫਤੇ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਹਾਰਰ ਫਿਲਮ ‘1921’ ਬਾਕਸ ਆਫਿਸ ‘ਤੇ ਕੋਈ ਖਾਸ ਕਮਾਲ ਨਹੀਂ ਦਿਖਾ ਰਹੀ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਦਿਨ ਸ਼ੁਕਰਵਾਰ 1.56 ਕਰੋੜ, ਦੂਜੇ ਦਿਨ ਸ਼ਨੀਵਾਰ 2.09 ਕਰੋੜ, ਤੀਜੇ ਦਿਨ ਐਤਵਾਰ 2.80 ਕਰੋੜ, ਚੋਥੇ ਦਿਨ ਸੋਮਵਾਰ 1.62 ਕਰੋੜ, 5ਵੇਂ ਦਿਨ ਮੰਗਲਵਾਰ 1.31 ਕਰੋੜ, 6ਵੇਂ ਦਿਨ ਬੁੱਧਵਾਰ 1.12 ਕਰੋੜ ਅਤੇ 7ਵੇਂ ਦਿਨ ਵੀਰਵਾਰ 1.06 ਕਰੋੜ ਦੀ ਕਮਾਈ ਕਰ ਚੁੱਕੀ ਹੈ। ਫਿਲਮ ਨੇ ਕੁੱਲ ਮਿਲਾ ਕੇ ਪਹਿਲੇ ਹਫਤੇ ‘ਚ 11.58 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਫਿਲਮ ‘1921’ ਨਿਰਦੇਸ਼ਕ ਵਿਕਰਮ ਭੱਟ ਦੇ ਨਿਰਦੇਸ਼ਨ ਹੇਠ ਬਣ ਰਹੀ ਹੈ। ਫਿਲਮ ‘ਚ ਜ਼ਰੀਨ ਖਾਨ, ਕਰਨ ਕੁੰਦਰਾ ਵਰਗੇ ਸਟਾਰਜ਼ ਅਹਿਮ ਭੂਮਿਕਾ ‘ਚ ਹਨ। ਫਿਲਮ ਦਾ ਬਜਟ ਕਰੀਬ 15 ਕਰੋੜ ਦਾ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ ‘ਚ ਬਾਕਸ ਆਫਿਸ ‘ਤੇ ਚੰਗਾ ਬਿਜ਼ਨੈੱਸ ਕਰੇਗੀ।

Be the first to comment

Leave a Reply