ਹਿਮਾਚਲ ‘ਚ ਮਹਿਲਾਵਾਂ ਅਤੇ ਨਾਬਾਲਗਾਂ ਨਾਲ ਹੋ ਰਹੇ ਅੱਤਿਆਚਾਰ ਰੁਕਣ ਦਾ ਨਾਮ ਨਹੀਂ ਲੈ ਰਹੇ

ਸੁੰਦਰਨਗਰ— ਦੇਵਭੂਮੀ ਹਿਮਾਚਲ ‘ਚ ਮਹਿਲਾਵਾਂ ਅਤੇ ਨਾਬਾਲਗਾਂ ਨਾਲ ਹੋ ਰਹੇ ਅੱਤਿਆਚਾਰ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਪ੍ਰਦੇਸ਼ ‘ਚ ਕਈ ਬਲਾਤਕਾਰ ਅਤੇ ਕਈ ਅੱਤਿਆਚਾਰ ਦੇ ਮਾਮਲੇ ਦਰਜ ਹੋਏ ਹਨ। ਅਜਿਹਾ ਹੀ ਇਕ ਹੋਰ ਮਾਮਲਾ ਮੰਡੀ ਜ਼ਿਲੇ ਦੇ ਸੁੰਦਰਨਗਰ ਖੇਤਰ ਦੇ ਨਿਹਰੀ ‘ਚ ਸਾਹਮਣੇ ਆਇਆ ਹੈ। ਬੀ. ਐੱਸ. ਐੱਲ. ਪੁਲਸ ਸਟੇਸ਼ਨ ‘ਚ ਇਕ ਨਾਬਾਲਗ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਦਰਜ ਹੋਇਆ ਹੈ। ਜਾਣਕਾਰੀ ਮੁਤਾਬਕ ਚਮਨ ਲਾਲ ਨਿਵਾਸੀ ਵਨਸੋਟਲਾ ਨਿਹਰੀ ਨੇ ਇਹ ਮਾਮਲਾ ਦਰਜ ਕਰਵਾਇਆ ਸੀ ਕਿ ਉਸ ਦੀ ਨਾਬਾਲਗ ਲੜਕੀ 11ਵੀਂ ਕਲਾਸ ‘ਚ ਪੜਦੀ ਹੈ। ਉਹ 11 ਮਈ ਨੂੰ ਘਰ ਤੋਂ ਸਕੂਲ ਲਈ ਗਈ ਸੀ। ਸ਼ਿਕਾਇਤਕਰਤਾਂ ਮੁਤਾਬਕ ਉਸ ਦੀ ਲੜਕੀ ਦੇ ਘਰ ਵਾਪਸ ਨਹੀਂ ਆਉਣ ‘ਤੇ ਜਦੋਂ ਉਸ ਦੇ ਬਾਰੇ ‘ਚ ਪੁੱਛਗਿਛ ਕੀਤੀ ਗਈ ਤਾਂ ਇਹ ਪਤਾ ਲੱਗਾ ਕਿ ਉਹ ਉਸ ਦਿਨ 2 ਵਜੇ ਪੰਗਣਾ ਤੋਂ ਸੁੰਦਰਨਗਰ ਦੀ ਬੱਸ ‘ਚ ਸਵਾਰ ਹੋ ਕੇ ਆ ਗਈ ਸੀ। ਪੁਲਸ ਨੇ ਸ਼ੁਰੂਆਤੀ ਜਾਂਚ ‘ਚ ਆਈ. ਪੀ. ਸੀ. ਦੀ ਧਾਰਾ 363 ‘ਚ ਮਾਮਲਾ ਦਰਜ ਕੀਤਾ ਸੀ ਪਰ ਪੁਲਸ ਨੇ ਜਾਂਚ ਦੌਰਾਨ ਪੀੜਤ ਲੜਕੀ ਨੂੰ ਬਰਾਮਦ ਕੀਤਾ ਤਾਂ ਮੈਡੀਕਲ ਰਿਪੋਰਟ ‘ਚ ਖੁਲਾਸਾ ਹੋਇਆ ਕਿ ਨਾਬਾਲਗ ਲੜਕੀ ਗਰਭਵਤੀ ਹੈ।