ਹਿਮਾਚਲ ਪ੍ਰਦੇਸ਼ ਵਿਚ ਭਾਜਪਾ ਦੀ ਜਿੱਤ ਅਤੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਪ੍ਰੇਮ ਕੁਮਾਰ ਧੂਮਲ ਦੀ ਹਾਰ

ਚੰਡੀਗੜ੍ਹ : ਹਿਮਾਚਲ ਅਤੇ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਜਿੱਤ ‘ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ 2012 ਤੋਂ ਭਾਜਪਾ ਹੁਣ ਤੱਕ ਲਗਾਤਾਰ ਚੋਣਾਂ ਜਿੱਤਦੀ ਆ ਰਹੀ ਹੈ ਅਤੇ ਮੌਜੂਦਾ ਸਮੇਂ ਵਿਚ ਭਾਜਪਾ ਅਤੇ ਉਸ ਦੇ ਸਹਿਯੋਗੀ 19 ਸੂਬਿਆਂ ਵਿਚ ਸਰਕਾਰ ਚਲਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ 2019 ਦੀਆਂ ਚੋਣਾਂ ਵਿਚ ਵੀ ਪਾਰਟੀ ਸ਼ਾਨਦਾਰ ਜਿੱਤ ਦਰਜ ਕਰੇਗੀ।ਹਿਮਾਚਲ ਪ੍ਰਦੇਸ਼ ਵਿਚ ਭਾਜਪਾ ਦੀ ਜਿੱਤ  ਅਤੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਪ੍ਰੇਮ ਕੁਮਾਰ ਧੂਮਲ ਦੀ ਹਾਰ ‘ਤੇ ਖੱਟੜ ਨੇ ਕਿਹਾ ਕਿ ਹਰ ਸੀਟ ਦਾ ਵੱਖ-ਵੱਖ ਹਿਸਾਬ ਹੁੰਦਾ ਹੈ। ਇਕ ਵਿਧਾਨ ਸਭਾ ਮੈਂਬਰ ਨੂੰ ਨਿੱਜੀ ਤੌਰ ‘ਤੇ ਵੀ ਚੋਣ ਲੜਨੀ ਪੈਂਦੀ ਹੈ। ਉਨ੍ਹਾਂ ਦੇ ਹਾਰਨ ਦਾ ਵਿਸ਼ਲੇਸ਼ਣ ਹੋਵੇਗਾ ਪਰ ਉਨ੍ਹਾਂ ਦਾ ਵੱਖਰਾ ਪ੍ਰਭਾਵ ਸੀ ਤਾਂ ਹੀ ਤਾਂ 40 ਤੋਂ ਜ਼ਿਆਦਾ ਸੀਟਾਂ ਅਸੀਂ ਜਿੱਤ ਸਕੇ ਹਾਂ। ਗੁਜਰਾਤ ਵਿਚ ਘੱਟ ਸੀਟਾਂ ਮਿਲਣ ਦੇ ਸਵਾਲ ‘ਤੇ ਖੱਟੜ ਨੇ ਕਿਹਾ ਕਿ ਜਿੱਤ ਸਿਰਫ ਜਿੱਤ ਹੁੰਦੀ ਹੈ। ਚੋਣਾਂ ਜਦੋਂ ਹੁੰਦੀਆਂ ਹਨ ਤਾਂ ਕਈ ਮੁੱਦੇ ਸਾਹਮਣੇ ਆ ਜਾਂਦੇ ਹਨ ਪਰ ਆਖਿਰ ਵਿਚ ਜਿੱਤ ਮਾਇਨੇ ਰੱਖਦੀ ਹੈ।

Be the first to comment

Leave a Reply