ਹਿਮਾਚਲ ਪ੍ਰਦੇਸ਼ ਹਾਈਕੋਰਟ ‘ਚ ਕੇ. ਸੀ. ਸੀ. ਬੈਂਕ ਲਈ ਹੋਣ ਵਾਲੀ ਸੁਣਵਾਈ 7 ਸਤੰਬਰ ਤੱਕ ਟਲੀ

ਸ਼ਿਮਲਾ— ਹਿਮਾਚਲ ਪ੍ਰਦੇਸ਼ ਹਾਈਕੋਰਟ ‘ਚ ਕਾਂਗੜਾ ਦੇ ਕੇ. ਸੀ. ਸੀ. ਬੈਂਕ ‘ਚ ਵੱਖ-ਵੱਖ ਸ਼੍ਰੈਣੀਆਂ ਦੇ 216 ਅਹੁੱਦਿਆਂ ਲਈ ਹੋਣ ਵਾਲੀਆਂ ਭਰਤੀਆਂ ਨਾਲ ਜੁੜੇ ਮਾਮਲੇ ‘ਤੇ ਸੁਣਵਾਈ 7 ਸਤੰਬਰ ਤੱਕ ਟਲ ਗਈ ਹੈ। ਇਸ ਮਾਮਲੇ ‘ਚ ਹਾਈਕੋਰਟ ਨੇ ਪਹਿਲਾ ਹੀ  ਹੁਕਮ ਦਿੱਤੇ ਹਨ ਕਿ ਭਰਤੀ ਪ੍ਰਕਿਰਿਆ ਨੂੰ ਬੇਸ਼ੱਕ ਜਾਰੀ ਰੱਖਿਆ ਜਾਵੇ ਪਰੰਤੂ ਇਨ੍ਹਾਂ ਨੂੰ ਆਖਰੀ ਰੂਪ ਕੇਵਲ ਕੋਰਟ ਦੀ ਹੀ ਆਗਿਆ ਨਾਲ ਦਿੱਤਾ ਜਾਵੇਗਾ। ਕਾਰਜਕਾਰੀ ਮੁੱਖ ਜੱਜ ਸੰਜੇ ਕਰੋਲ ਅਤੇ ਜੱਜ ਸੰਦੀਪ ਸ਼ਰਮਾ ਦੀ ਅਦਾਲਤ ਨੇ ਰਣਜੀਤ ਸਿੰਘ ਰਾਣਾ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ‘ਚ ਕੇ. ਸੀ. ਸੀ. ਬੈਂਕ ਨੂੰ ਹੁਕਮ ਦਿੱਤੇ ਹਨ ਕਿ ਉਹ ਐੱਨ. ਪੀ. ਏ. ਦੀ ਸੂਚੀ ਅਦਾਲਤ ਦੇ ਸਾਹਮਣੇ ਪੇਸ਼ ਕਰੇ। ਪਟੀਸ਼ਨ ‘ਚ ਦੋਸ਼ ਲਗਾਇਆ ਗਿਆ ਹੈ ਕਿ 8 ਅਤੇ 9 ਜੁਲਾਈ ਨੂੰ ਹੋਣ ਵਾਲੀ ਕੇ. ਸੀ. ਸੀ. ਬੈਂਕ ਦੀ ਭਰਤੀ ਪ੍ਰੀਖੀਆ ਦਾ ਆਯੋਜਨ ਭਾਰਤੀ ਰਿਜ਼ਰਵ ਬੈਂਕ ਦੇ ਨਿਯਮਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ।
ਆਰ. ਬੀ. ਆਈ. ਵੱਲੋ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਜੇਕਰ ਕਿਸੇ ਬੈਂਕ ਦੀ ਐੈੱਨ. ਪੀ. ਏ. 12 ਫੀਸਦੀ ਤੋਂ ਵਧ ਹੈ ਤਾਂ ਉਹ ਬੈਂਕ ਨਾ ਤਾਂ ਕੋਈ ਨਵੀਂ ਸ਼ਾਖਾ ਖੋਲ ਸਕਦਾ ਹੈ ਅਤੇ ਨਾ ਹੀ ਕੋਈ ਨਵੀਂ ਭਰਤੀ ਕਰ ਸਕਦਾ ਹੈ।
ਦੋਸ਼ਾਂ ਅਨੁਸਾਰ ਵਰਤਮਾਨ ‘ਚ ਕੇ. ਸੀ. ਸੀ. ਬੈਂਕ ਦੀ ਐੱਨ. ਪੀ. ਏ. 15.29 ਫੀਸਦੀ ਹੈ। ਅਜਿਹੇ ‘ਚ ਨਵੀਂ ਭਰਤੀ ਕਰਨਾ ਕਾਨੂੰਨੀ ਤੌਰ ‘ਤੇ ਗਲਤ ਹੈ। ਇਸ ਨੂੰ ਰੋਕਣ ਲਈ ਉਮੀਦਵਾਰ ਨੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ, ਜਿਸ ਨੂੰ ਕੋਰਟ ਨੇ ਜਨਹਿਤ ਨਾਲ ਜੁੜਿਆ ਮਾਮਲਾ ਦੇਖਦੇ ਹੋਏ ਸਵੀਕਾਰ ਕਰ ਲਿਆ ਹੈ।

Be the first to comment

Leave a Reply