ਹਿਮਾਲਿਆ ਦੇ ਐਂਟਰੀ ਗੇਟ ‘ਤੇ ਵਸਿਆ ਲੁਕਾ ਸ਼ਹਿਰ ਦਾ ਇਹ ਏਅਰਪੋਰਟ ਦੁਨੀਆ ਦਾ ਸਭ ਤੋਂ ਖਤਰਨਾਕ ਏਅਰਪੋਰਟ

ਵਾਸ਼ਿੰਗਟਨ — ਦੁਨੀਆ ‘ਚ ਅਜਿਹੀਆਂ ਕਈ ਥਾਵਾਂ ਹਨ ਜਿੱਥੇ ਮੌਤ ਕਦੇ ਵੀ ਗਲੇ ਲਾ ਸਕਦੀ ਹੈ। ਅਜਿਹਾ ਹੀ ਇਕ ‘ਲੁਕਾ ਏਅਰਪੋਰਟ’ ਦੇ ਨਾਂ ਨਾਲ ਮਸ਼ਹੂਰ ਤੇਨਜ਼ਿੰਗ ਹਿਲੇਰੀ ਏਅਰਪੋਰਟ ਪੂਰਬੀ ਨੇਪਾਲ ‘ਚ ਸਥਿਤ ਹੈ। ਜਿਸ ਦਾ ਨਿਰਮਾਣ 1960 ‘ਚ ਕਰਾਇਆ ਗਿਆ। ਹਿਮਾਲਿਆ ਦੇ ਐਂਟਰੀ ਗੇਟ ‘ਤੇ ਵਸਿਆ ਲੁਕਾ ਸ਼ਹਿਰ ਦਾ ਇਹ ਏਅਰਪੋਰਟ ਦੁਨੀਆ ਦਾ ਸਭ ਤੋਂ ਖਤਰਨਾਕ ਏਅਰਪੋਰਟ ਹੈ। 2008 ‘ਚ ਇਸ ਦਾ ਨਾਂ ਬਦਲ ਕੇ ਤੇਨਜ਼ਿੰਗ ਹਿਲੇਰੀ ਏਅਰਪੋਰਟ ਕਰ ਦਿੱਤਾ ਗਿਆ। ਨੇਪਾਲ ਦੇ ਇਸ ਏਅਰਪੋਰਟ ‘ਤੇ ਕੋਈ ਵੀ ਕੰਟਰੋਲ ਟਾਵਰ, ਰਡਾਰ ਅਤੇ ਸੰਚਾਲਨ ਮਸ਼ੀਨ ਨਹੀਂ ਹੈ ਅਤੇ ਨਾਲ ਹੀ ਇਥੇ ਮੌਸਮ ਕੁਝ ਮਿੰਟਾਂ ‘ਚ ਬਦਲਦਾ ਰਹਿੰਦਾ ਹੈ। ਜਿਸ ਕਾਰਨ ਹਾਦਸੇ ਦਾ ਖਤਰਾ ਹੋਰ ਵੀ ਵਧ ਜਾਂਦਾ ਹੈ। ਪਾਇਲਟ ਸਿਰਫ ਕਾਕਪਿਟ ‘ਤੇ ਨਿਰਭਰ ਰਹਿੰਦੇ ਹਨ ਕਿਸੇ ਵੀ ਫਲਾਈਟ ਨੂੰ ਟੈਕ-ਆਫ ਅਤੇ ਲੈਂਡ ਕਰਦੇ ਹਨ। ਕਿੰਨੀ ਵਾਰ ਪਾਇਲਟ ਆਪਣੇ ਅਨੁਭਵ ਨਾਲ ਹੀ ਲੈਂਡਿੰਗ ਕਰਦੇ ਹਨ।
ਇਸ ਸਿੰਗਲ ਰਨ-ਵੇਅ ‘ਤੇ ਫਲਾਈਟ ਟੈਕ ਆਫ ਅਤੇ ਲੈਂਡ ਕਰਦੇ ਸਮੇਂ ਪਲੇਨ ਦੀ ਸਪੀਡ ਅਤੇ ਉਡਾਣ ਭਰਨ ਤੋਂ ਥੋੜੇ ਫਰਕ ਨਾਲ ਕ੍ਰੈਸ਼ ਹੋ ਸਕਦਾ ਹੈ। ਤ੍ਰਿਭੁਵਨ ਏਅਰਪੋਰਟ ਕਾਠਮੰਡੂ ਤੋਂ ਬਾਅਦ ਲੁਕਾ ਏਅਰਪੋਰਟ ਹੁਣ ਦੁਨੀਆ ਦਾ ਸਭ ਤੋਂ ਜ਼ਿਆਦਾ ਬਿੱਜ਼ੀ ਰਹਿਣ ਵਾਲਾ ਏਅਰਪੋਰਟ ਹੈ ਜਿੱਥੇ ਰੋਜ਼ਾਨਾ 79 ਫਲਾਈਟਾਂ ਸੰਚਾਲਿਤ ਹੁੰਦੀਆਂ ਹਨ।

Be the first to comment

Leave a Reply