ਹਿੰਦੂਜਾ ਗਰੁੱਪ ਦੀ ਐਂਟਰੀ, ਗਾਹਕਾਂ ਦੀ ਬੱਲੇ-ਬੱਲੇ

ਚੰਡੀਗੜ੍ਹ: ਪੰਜਾਬ ਵਿੱਚ ਹੁਣ ਕੇਬਲ ਮਾਫੀਆ ਦਾ ਭੋਗ ਪੈਣ ਜਾ ਰਿਹਾ ਹੈ। ਕੇਬਲ ‘ਤੇ ਇੱਕੋ ਗਰੁੱਪ ਦੇ ਕਬਜ਼ੇ ਨੂੰ ਖਤਮ ਕਰਨ ਲਈ ਭਾਰਤ ਦੇ ਨਾਮਵਰ ਕਾਰਪੋਰੇਟ ਘਰਾਣੇ ਹਿੰਦੂਜਾ ਗਰੁੱਪ ਆਫ਼ ਕੰਪਨੀਜ਼ ਨੇ ਪੰਜਾਬ ਤੇ ਚੰਡੀਗੜ੍ਹ ਵਿੱਚ ਨਵੀਂ ਟੈਕਨਾਲੋਜੀ ਵਾਲਾ ਕੇਬਲ ਨੈੱਟਵਰਕ ਲਾਂਚ ਕੀਤਾ ਹੈ। ਇਸ ਗਰੁੱਪ ਨੇ ਆਪਣਾ ਨੈੱਟਵਰਕ ਵਿਛਾਉਣ ਤੇ ਕੇਬਲ ਓਪਰੇਟਰਾਂ ਨੂੰ ਨੈੱਟਵਰਕ ਨਾਲ ਜੋੜਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।ਮੌਜੂਦਾ ਕੇਬਲ ਨੈੱਟਵਰਕ ਦੇ ਕੇਬਲ ਓਪਰੇਟਰਾਂ ‘ਤੇ ਸਖ਼ਤ ਕੰਟਰੋਲ ਦੇ ਉਲਟ ਹਿੰਦੂਜਾ ਗਰੁੱਪ ਨੇ ਆਪਣਾ ਕੇਬਲ ਕਾਰੋਬਾਰ ਇਸ ਐਲਾਨ ਨਾਲ ਨਾਲ ਕੀਤਾ ਹੈ ਕਿ ਕੇਬਲ ਓਪਰੇਟਰ ਖ਼ੁਦ ਆਪਣੇ ਕੇਬਲ ਕਾਰੋਬਾਰ ਦੇ ਮਾਲਕ ਹੋਣਗੇ। ਹਿੰਦੂ ਗਰੁੱਪ ਸਿਰਫ਼ ਉਨ੍ਹਾਂ ਨੂੰ ਸੈੱਟਟੌਪ ਬਾਕਸ, ਸੈਟੇਲਾਈਟ ਸਿਗਨਲ ਤੇ ਹੋਰ ਟੈਕਨੀਕਲ ਸਹਾਇਤਾ ਪ੍ਰਦਾਨ ਕਰੇਗਾ। ਲੋਕਲ ਪੱਧਰ ‘ਤੇ ਤਰ੍ਹਾਂ ਟੀਵੀ ਕੇਬਲ ਕਨੈਕਸ਼ਨ ਦੇਣ ਤੇ ਲੋੜੀਂਦੀ ਕਾਰਵਾਈ ਕੇਬਲ ਓਪਰੇਟਰ ਖ਼ੁਦ ਕਰਨਗੇ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਹ ਕੰਪਨੀ ਲੋਕਾਂ ਨੂੰ ਹੋਰ ਕੰਪਨੀਆਂ ਦੇ ਮੁਕਾਬਲੇ ਕੁਆਲਿਟੀ ਵੀ ਚੰਗੀ ਦੇਵੇਗੀ ਤੇ ਰੇਟ ਵੀ ਸਸਤੇ ਹੋਣਗੇ।ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਿੰਦੂਜਾ ਮੀਡੀਆ ਗਰੁੱਪ ਦੇ ਐਮਡੀ ਅਸ਼ੋਕ ਮਾਨਸੁਖਾਨੀ ਨੇ ਦੱਸਿਆ ਕਿ ਪੰਜਾਬ ਦੇ 19 ਜ਼ਿਲ੍ਹਿਆਂ ਵਿੱਚ ਉਹ ਹੁਣ ਤੱਕ ਆਪਣੇ ਨੈੱਟਵਰਕ ਦੀ ਤਿਆਰੀ ਕਰ ਚੁੱਕੇ ਹਨ। 26 ਕੋਪ ਸਥਾਪਤ ਕਰ ਚੁੱਕੇ ਹਨ। ਕੰਪਨੀ ਵੱਲੋਂ ਦਿੱਤੇ ਜਾ ਰਹੇ ਬਹੁਤ ਹੀ ਛੋਟੇ ਆਕਾਰ ਦੇ ਸੈੱਟਟੌਪ ਬਾਕਸ ਦੀ ਕੀਮਤ 1200 ਰੁਪਏ ਹੈ। ਹੁਣ ਤੱਕ ਮੁਲਕ ਦੇ 29 ਰਾਜਾਂ ਵਿੱਚ ਆਪਣਾ ਨੈੱਟਵਰਕ ਸ਼ੁਰੂ ਕਰ ਚੁੱਕਾ ਹੈ।ਜਦੋਂ ਫਾਸਟਵੇਅ ਚੈਨਲ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਕਿਸੇ ਦੇ ਮੁਕਾਬਲੇ ਲਈ ਨਹੀਂ ਆਏ ਸਗੋਂ ਪੰਜਾਬ ਦੇ ਲੋਕਾਂ ਨੂੰ ਵਧੀਆ ਕਿਸਮ ਦੇ ਕੇਬਲ ਨੈੱਟਵਰਕ ਸੇਵਾ ਦੇਣ ਲਈ ਆਏ ਹਨ। ਕੰਪਨੀ ਦੇ ਸੀਨੀਅਰ ਮੀਤ ਪ੍ਰਧਾਨ ਨਰਿੰਦJਪਾਲ ਸਿੰਘ ਨੇ ਦੱਸਿਆ ਕਿ ਕੰਪਨੀ ਦੇ ਦਰਵਾਜ਼ੇ ਮੌਜੂਦਾ ਤੇ ਨਵੇਂ ਕੇਬਲ ਓਪਰੇਟਰਾਂ ਲਈ ਖੁੱਲ੍ਹੇ ਹੋਣਗੇ। ਉਨ੍ਹਾਂ ਦੱਸਿਆ ਕਿ ਹਿੰਦੂਜਾ ਗਰੁੱਪ ਦੀ ਨਵੀਂ ਇਕਾਈ ਨੈੱਕਸਟ ਡਿਜੀਟਲ ਆਪਣੇ ਗਾਹਕਾਂ ਨੂੰ 500 ਚੈਨਲ ਤੱਕ ਮੁਹੱਈਆ ਕਰੇਗੀ। ਇਸ ਵਿੱਚ ਛੋਟੇ ਵੱਡੇ ਸਾਰੇ ਪੈਕ ਹੋਣਗੇ।

Be the first to comment

Leave a Reply