ਹਿੰਦੂ ਸੰਗਠਨ ਭਾਰਤ ਮਾਤਾ ਦੇ ਸੱਚੇ ਸਪੂਤ ਚੀਨ-ਪਾਕਿ ਹਮਲੇ ਨੂੰ ਰੋਕਣ ਲਈ ਬਾਰਡਰ ‘ਤੇ ਡੱਟਣ : ਪ੍ਰੋ. ਮਹਿੰਦਰਪਾਲ ਸਿੰਘ ਹਿੰਦੂ ਸੰਗਠਨ ਭਾਰਤ ਮਾਤਾ ਦੇ ਸੱਚੇ ਸਪੂਤ ਚੀਨ-ਪਾਕਿ ਹਮਲੇ ਨੂੰ ਰੋਕਣ ਲਈ ਬਾਰਡਰ ‘ਤੇ ਡੱਟਣ : ਪ੍ਰੋ. ਮਹਿੰਦਰਪਾਲ ਸਿੰਘ

ਪਟਿਆਲਾ – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਪ੍ਰੋ. ਮਹਿੰਦਰ ਪਾਲ ਸਿੰਘ ਨੇ ਆਰ.ਐਸ.ਐਸ., ਭਾਜਪਾ, ਬਜਰੰਗ ਦਲ, ਸ਼ਿਵ ਸੈਨਾ (ਹਿੰਦੁਸਤਾਨ), ਵਿਸ਼ਵ ਹਿਦੂ ਪ੍ਰੀਸ਼ਦ, ਹਿੰਦੂ ਸੁਰਕਸ਼ਾ ਸੰਮਤੀ, ਗਊ ਰਕਸ਼ਨ ਸੰਮਤੀ ਹਿੰਦੂ ਸੰਗਠਨਾਂ ਨੂੰ ਕਿਹਾ ਕਿ ਉਹ ਸੱਚਮੁੱਚ ਹੀ ਭਾਰਤ ਮਾਤਾ ਦੇ ਸੱਚੇ ਸਪੂਤ ਹਨ, ਜਿਨ੍ਹਾਂ ਨੂੰ ਦੇਸ਼ ਦੀ ਰੱਖਿਆ ਲਈ ਚੀਨ ਬਾਰਡਰ ‘ਤੇ ਪਹੁੰਚ ਕੇ ਭਾਰਤ ਦੀ ਰੱਖਿਆ ਅੱਗੇ ਆਉਣਾ ਚਾਹੀਦਾ ਹੈ। ਪ੍ਰੋ. ਮਹਿੰਦਰਪਾਲ ਸਿੰਘ ਸ਼੍ਰੋਮਣੀ ਅਕਾਲੀ ਦਲ (ਅ) ਦੇ ਵਰਕਰਾਂ ਨਾਲ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਪੁੱਜੇ ਹੋਏ, ਜਿਨ੍ਹਾਂ ਨੇ ਹਿੰਦੂ ਸੰਗਠਨਾਂ ਨੂੰ ਕਿਹਾ ਕਿ ਚੀਨ ਅਤੇ ਪਾਕਿਸਤਾਨ ਦਾ ਫੌਜੀ ਗੱਠਜੋੜ ਮਜ਼ਬੂਤ ਹੋ ਗਿਆ ਅਤੇ ਦੋਵੇਂ ਦੇਸ਼ ਭਾਰਤ ਮਾਤਾ ‘ਤੇ ਕਬਜ਼ਾ ਕਰ ਲੈਣ ਲਈ ਅੱਗੇ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਹਿੰਦੂ ਸੰਗਠਨ ਭਾਰਤ ਮਾਤਾ ਦੇ ਸੱਚੇ ਸਪੂਤ ਹਨ ਅਤੇ ਭਾਰਤ ਮਾਤਾ ਦੀ ਜੈ-ਜੈ ਕਾਰ ਵੀ ਕਰਦੇ ਹਨ ਇਸ ਲਈ ਸਾਰੇ ਸੰਗਠਨ ਪਾਕਿਸਤਾਨ ਅਤੇ ਚੀਨ ਦੇ ਬਾਰਡਰ ‘ਤੇ ਪਹੁੰਚਣ, ਜਿਨ੍ਹਾਂ ਨੂੰ ਭਾਰਤ ਸਰਕਾਰ ਜੰਗੀ ਹਥਿਆਰ ਦੇਵੇ, ਜੋ ਦੇਸ਼ ਦੀ ਰੱਖਿਆ ਲਈ ਡਟ ਜਾਣ।

ਉਨ੍ਹਾਂ ਕਿਹਾ ਕਿ ਦੇਸ਼ ‘ਚ ਅੱਜ ਕੱਲ੍ਹ ਗਊ ਰੱਖਿਆ ਦੇ ਹੱਕ ‘ਚ ਮਾਹੌਲ ਬਣਾਇਆ ਜਾ ਰਿਹਾ ਹੈ ਅਤੇ ਸਾਨੂੰ ਇਹ ਯਕੀਨ ਹੈ ਕਿ ਹਿੰਦੂ ਸੰਗਠਨ ਸਾਡੀ ਅਪੀਲ ਜ਼ਰੂਰ ਮੰਨਣਗੇ। ਉਨ੍ਹਾਂ ਕਿਹਾ ਕਿ ਚੀਨ ਅਤੇ ਪਾਕਿਸਤਾਨ ਦੋਵੇਂ ਹੀ ਗਊ ਛੱਕਣ ਵਾਲੇ ਦੇਸ਼ ਹਨ, ਜੇ ਭਾਰਤ ਮਾਤਾ ਸੁਰੱਖਿਅਤ ਨਾ ਹੋਈ ਤਾਂ ਗਊ ਮਾਤਾ ਵੀ ਸੁਰੱਖਿਅਤ ਨਹੀਂ ਰਹਿ ਸਕਦੀ। ਉਨ੍ਹਾਂ ਕਿਹਾ ਕਿ ਅਸੀਂ ਵਾਅਦਾ ਕਰਦੇ ਹਾਂ ਕਿ ਜਦੋਂ ਹਿੰਦੂ ਸੰਗਠਨ ਜੰਗ ਦੇ ਮੈਦਾਨ ‘ਚ ਜੂਝ ਰਹੇ ਹੋਣਗੇ ਤਾਂ ਉਨ੍ਹਾਂ ਦੀ ਮੱਲ੍ਹਮ ਪੱਟੀ ਤੋਂ ਲੈ ਕੇ ਪਰਿਵਾਰਾਂ ਦੀ ਪੂਰੀ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੀ ਵਿਰਾਸਤ ‘ਚ ਹੈ ਕਿ ਅਸੀਂ ਭਾਈ ਘਨੱਈਆ ਦੇ ਰੂਪ ‘ਚ ਮੱਲ੍ਹਮ ਪੱਟੀ ਵੀ ਕੀਤੀ ਹੈ ਤੇ ਹਿੰਦੂ ਪਰਿਵਾਰਾਂ ਦੀਆਂ ਲੜਕੀਆਂ ਅਬਦਾਲੀ ਤੋਂ ਛੁਡਵਾਕੇ ਪਰਿਵਾਰਾਂ ਕੋਲ ਵੀ ਪਹੁੰਚਾਈਆਂ ਹਨ।
ਉਨ੍ਹਾਂ ਕਿਹਾ ਕਿ ਆਰ.ਐਸ.ਐਸ. ਦੇ ਮੋਹਨ ਭਾਗਵਤ ਨੂੰ ਚੀਨ ਦਾ ਬਾਰਡਰ ਸੰਭਾਲਣਾ ਚਾਹੀਦਾ ਹੈ ਕਿਉਂਕਿ ਇਕ ਤਾਂ ਉਹ ਵੱਡਾ ਮੁਲਕ ਹੈ, ਦੂਜਾ ਭਾਗਵਤ ਦੀ ਸ਼ਕਲ ਮੰਗੋਲੀਆ ਵਰਗੀ ਹੈ, ਜਿਨ੍ਹਾਂ ਤੋਂ ਚੀਨੀ ਲੋਕ ਕਈ ਸਦੀਆਂ ਤੋਂ ਡਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਚੀਨ ਨੇ 1962 ‘ਚ ਭਾਰਤ ਮਾਤਾ ਦਾ 90,000 ਵਰਗ ਕਿਲੋਮੀਟਰ ਏਰੀਆ ਖੋਹਿਆ ਹੈ, ਜੋ ਕਾਂਗਰਸ ਆਪਣੇ ਰਾਜ ਵਿਚ ਵਾਪਸ ਨਹੀਂ ਲੈ ਸਕੀ ਆਸ ਹੈ ਕਿ ਇਹ ਭਾਰਤ ਮਾਤਾ ਦੇ ਸਪੂਤ ਜ਼ਰੂਰਤ ਵਾਪਸ ਲੈਣਗੇ ਕਿਉਂਕਿ ਜਿਸ ਤਰ੍ਹਾਂ ਦੀਆਂ ਜੋਸ਼ ਭਰੀਆਂ ਵੀਡੀਓ ਅਤੇ ਅਖ਼ਬਾਰਾਂ ਦੀਆਂ ਰਿਪੋਰਟਾਂ ਹਨ ਉਸ ਤੋਂ ਪਤਾ ਲੱਗਦਾ ਹੈ ਕਿ ਜੋ ਭਾਰਤ ਮਾਤਾ ਦੇ ਸੱਚੇ ਸਪੂਤ ਹਨ ਇਨ੍ਹਾਂ ‘ਚ ਦੇਸ਼ ਲਈ ਮਰ ਮਿੱਟਣ ਦਾ ਜਜ਼ਬਾ ਬਹੁਤ ਹੈ, ਜਦ ਇਹ ਬਾਰਡਰ ‘ਤੇ ਜਾਣਗੇ ਤਾਂ ਸਭ ਦੇ ਸਾਹਮਣੇ ਆ ਹੀ ਜਾਣਾ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਮਾਨਵਤਾਵਾਦੀ ਇੱਛਾਵਾਂ ਹਰ ਮਨੁੱਖ ਲਈ ਹਨ ਭਾਵੇਂ ਉਹ ਕਿਸੇ ਵੀ ਦੇਸ਼ ਦਾ ਨਾਗਰਿਕ ਹੀ ਕਿਉਂ ਨਾ ਹੋਵੇ।

Be the first to comment

Leave a Reply