ਹੀਥਰੋ ਹਵਾਈ ਅੱਡੇ ‘ਤੇ ਲਗਾਤਾਰ ਤੀਜੇ ਦਿਨ ਯਾਤਰਾ ਵਿੱਚ ਰੁਕਾਵਟ

ਲੰਦਨ:(ਸਾਂਝੀ ਸੋਚ ਬਿਊਰੋ)  ਬ੍ਰਿਟਿਸ਼ ਏਅਰਵੇਜ਼ ਦੇ ਯਾਤਰੀਆਂ ਨੂੰ ਹੀਥਰੋ ਹਵਾਈ ਅੱਡੇ ‘ਤੇ ਲਗਾਤਾਰ ਤੀਜੇ ਦਿਨ ਯਾਤਰਾ ਵਿੱਚ ਰੁਕਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 27 ਮਈ ਨੂੰ ਤਕਨੀਕੀ ਖਰਾਬੀ ਕਾਰਨ ਹੀਥਰੋ ਤੇ ਗੈਟਵਿਕ ਹਵਾਈ ਅੱਡਿਆਂ ਤੋਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਉਡਾਣਾਂ ਰੱਦ ਹੋਣ ਕਾਰਨ ਹੀਥਰੋ ਤੇ ਗੈਟਵਿਕ ਹਵਾਈ ਅੱਡੇ ਉੱਤੇ ਯਾਤਰੀਆਂ ਦੀ ਭੀੜ ਲੱਗੀ ਹੋਈ ਹੈ। ਏਅਰ ਲਾਈਨਜ਼ ਨੇ ਸਾਰੇ ਪ੍ਰਭਾਵਿਤ ਯਾਤਰੀਆਂ ਨੂੰ ਫਾਈਲਟ ਮੁੜ ਤੋਂ ਬੁੱਕ ਕਰਵਾਉਣ ਜਾਂ ਫਿਰ ਪੈਸੇ ਵਾਪਸ ਲੈਣ ਦੀ ਗੱਲ ਆਖੀ ਹੈ। ਬ੍ਰਿਟਿਸ਼ ਏਅਰਵੇਜ਼ ਅਨੁਸਾਰ ਉਨ੍ਹਾਂ ਦੇ ਆਈਟੀ ਸਿਸਟਮ ਵਿੱਚ ਵੱਡੀ ਗੜਬੜੀ ਆਈ ਹੈ। ਇਸ ਕਾਰਨ ਦੁਨੀਆ ਭਰ ਵਿੱਚ ਉਸ ਦੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਬ੍ਰਿਟਿਸ਼ ਏਅਰਵੇਜ਼ ਨੇ ਯਾਤਰੀਆਂ ਨੂੰ ਆਪਣੀ ਫਲਾਈਟ ਲਈ ਹਵਾਈ ਅੱਡੇ ‘ਤੇ ਆਉਣ ਤੋਂ ਪਹਿਲਾਂ ਆਨਲਾਈਨ ਸਟੇਟਸ ਚੈੱਕ ਕਰਨ ਦੀ ਸਲਾਹ ਦਿੱਤੀ ਹੈ।

Be the first to comment

Leave a Reply