ਹੁਣ ਤਕ ਦੋ ਪਹੀਏ ਵਾਹਨਾਂ ‘ਤੇ ਹੈਲਮੇਂਟ ਪਾਉਣ ਤੋਂ ਬਚ ਰਹੀਆਂ ਮਹਿਲਾਵਾਂ ਨੂੰ ਹੁਣ ਇਹ ਛੂਟ ਨਹੀਂ ਮਿਲੇਗੀ

ਚੰਡੀਗੜ੍ਹ— ਹੁਣ ਤਕ ਦੋ ਪਹੀਏ ਵਾਹਨਾਂ ‘ਤੇ ਹੈਲਮੇਂਟ ਪਾਉਣ ਤੋਂ ਬਚ ਰਹੀਆਂ ਮਹਿਲਾਵਾਂ ਨੂੰ ਹੁਣ ਇਹ ਛੂਟ ਨਹੀਂ ਮਿਲੇਗੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਔਰਤਾਂ ਨੂੰ ਹੈਲਮੇਂਟ ਪਾ ਕੇ ਵਾਹਨ ਚਲਾਉਣਾ ਜਰੂਰੀ ਕਰਨ ਨੂੰ ਕਿਹਾ ਹੈ। ਹਾਈਕੋਰਟ ਨੇ ਇਸ ਸੰਬੰਧ ‘ਚ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਨੂੰ ਨੋਟਿਸ ਜਾਰੀ ਕਰ ਕੇ ਕਿਹਾ ਹੈ ਕਿ ਜਿਹੜੀਆਂ ਔਰਤਾਂ ਪੱਗੜੀ ਨਹੀਂ ਬੰਨ੍ਹਦੀਆਂ ਹਨ, ਉਨ੍ਹਾਂ ਲਈ ਦੋ ਪਹੀਆ ਵਾਹਨ ‘ਤੇ ਹੈਲਮੇਂਟ ਪਾਉਣਾ ਲਾਜ਼ਮੀ ਕੀਤਾ ਜਾਵੇ। ਹਾਈਕੋਰਟ ਨੇ 11 ਜਨਵਰੀ ਨੂੰ ਜਵਾਬ ਦਾਖਲ ਕਰਨ ਨੂੰ ਕਿਹਾ ਹੈ। ਇਸ ਮਾਮਲੇ ‘ਚ ਹਾਈਕੋਰਟ ਦੇ ਇਕ ਲਾਅ ਰਿਸਰਚ ਅਨਿਲ ਸੈਣੀ ਨੇ ਹਾਈਕੋਰਟ ਦੇ ਚੀਫ ਜਸਟਿਸ ਨੂੰ ਇਕ ਖੱਤ ਲਿਖਿਆ ਸੀ। ਖੱਤ ‘ਚ 3 ਨਵੰਬਰ ਨੂੰ ਅਰੋਮਾ ਲਾਈਟ ਪੁਆਇੰਟ ਨੇੜੇ ਇਕ ਵਿਦਿਆਰਥੀ ਦੀ ਦੁਰਘਟਨਾ ਦਾ ਹਵਾਲਾ ਦੇ ਕੇ ਕਿਹਾ ਗਿਆ ਸੀ ਕਿ ਮਹਿਲਾਵਾਂ ਦੀ ਸੁਰੱਖਿਆ ਲਈ ਹੈਲਮੇਂਟ ਪਾਉਣਾ ਜ਼ਰੂਰੀ ਕਰਨਾ ਚਾਹੀਦਾ ਹੈ। ਹਾਈਕੋਰਟ ਦੇ ਚੀਫ ਜਸਟਿਸ ਨੇ ਜਨਤਕ ਪਟੀਸ਼ਨ ਦੇ ਤੌਰ ‘ਤੇ ਸੁਣਵਾਈ ਦੇ ਹੁਕਮ ਦਿੱਤੇ।

Be the first to comment

Leave a Reply