ਹੁਣ ਬਠਿੰਡਾ ਵਾਲਿਆਂ ਨੂੰ ਮਹਿੰਗੇ ਪੈਣਗੇ ਚੰਡੀਗੜ੍ਹ ਦੇ ਗੇੜੇ

ਬਰਨਾਲਾ— ਬਠਿੰਡਾ ਵਾਲਿਆਂ ਨੂੰ ਹੁਣ ਚੰਡੀਗੜ੍ਹ ਦੇ ਗੇੜੇ ਮਹਿੰਗੇ ਪੈਣਗੇ। ਜੀ ਹਾਂ, ਜੇਕਰ ਤੁਸੀਂ ਆਪਣੀ ਕਾਰ ਰਾਹੀਂ ਬਠਿੰਡਾ ਤੋਂ ਚੰਡੀਗੜ੍ਹ ਜਾਣਾ ਹੈ ਤਾਂ ਹੁਣ ਇੱਥੇ ਤੁਹਾਨੂੰ ਜ਼ੀਰਕਪੁਰ ਤੱਕ ਬਣੇ ਪੰਜ ਟੋਲ ਪਲਾਜ਼ਾ ‘ਤੇ ਟੋਲ ਟੈਕਸ ਦੇਣਾ ਪਵੇਗਾ। ਇਨ੍ਹਾਂ ਟੋਲ ਪਲਾਜ਼ਾ ਦਾ ਨਿਰਮਾਣ ਪੂਰਾ ਹੋ ਚੁੱਕਾ ਹੈ। ਇਨ੍ਹਾਂ ‘ਚੋਂ ਇਕ ਚਾਲੂ ਹੋ ਗਿਆ ਹੈ ਅਤੇ ਬਾਕੀ ਚਾਰਾਂ ਦੇ ਰਾਹੀਂ ਵੀ ਟੈਕਸ ਵਸੂਲੀ ਦੀ ਤਿਆਰੀ ਪੂਰੀ ਕਰ ਲਈ ਗਈ ਹੈ। ਕਾਰ ‘ਤੇ ਇਕ ਪਾਸੇ ਦਾ ਤਕਰੀਬਨ 400 ਰੁਪਏ ਤੱਕ ਦਾ ਟੋਲ ਟੈਕਸ ਅਦਾ ਕਰਨਾ ਪਵੇਗਾ। ਦੂਜੇ ਪਾਸੇ ਜੇਕਰ ਆਮ ਬੱਸ ਤੋਂ ਚੰਡੀਗੜ੍ਹ ਜਾਇਆ ਜਾਵੇ ਤਾਂ ਕੁਲ ਕਿਰਾਇਆ 175 ਰੁਪਏ ਤੱਕ ਪਵੇਗਾ।
ਅਧਿਕਾਰੀਆਂ ਦੀ ਮੰਨੀਏ ਤਾਂ ਇਕ ਟੋਲ ਪਲਾਜ਼ਾ ‘ਤੇ ਘੱਟੋ-ਘੱਟ 80 ਰੁਪਏ ਦੀ ਪਰਚੀ ਕੱਟੀ ਜਾਵੇਗੀ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਐਕਸਈਐੱਨ (ਪਟਿਆਲਾ) ਐੱਨ. ਪੀ. ਸਿੰਘ ਅਤੇ ਐਕਸਈਐੱਨ (ਬਠਿੰਡਾ) ਨਿਰਮਲ ਸਿੰਘ ਨੇ ਦੱਸਿਆ ਕਿ ਬਠਿੰਡਾ ਤੋਂ ਜ਼ੀਰਕਪੁਰ ਤੱਕ ਲੋਕਾਂ ਨੂੰ ਪੰਜ ਟੋਲ ਪਲਾਜ਼ਾ ਦਾ ਸਾਹਮਣਾ ਕਰਨਾ ਪਵੇਗਾ। ਇਹ ਟੋਲ ਬੈਰੀਅਰ ਰਾਜਪੁਰਾ ਦੇ ਨੇੜੇ, ਸੰਗਰੂਰ ਦੇ ਧਨੋਲਾ ਨੇੜੇ, ਬਠਿੰਡਾ ਦੇ ਲਹਿਰਾ ਮੁਹੱਬਤ ਨੇੜੇ ਅਤੇ ਇਕ ਜ਼ੀਰਕਪੁਰ ਦੇ ਨੇੜੇ ਹੈ।

Be the first to comment

Leave a Reply