ਹੁਣ ਭਾਰਤ ਦਾ ਫਾਈਨਲ’ਚ’ ਇੰਡਲੈਂਡ ਨਾਲ ਹੋਵੇਗਾ ਸਾਹਮਣਾ।

ਪੈਰਿਸ  –  ਪੈਰਿਸ ਤੋਂ ਮੀਡੀਆ ਪੰਜਾਬ ਦੇ ਪਾਠਕਾਂ ਲਈ, ਭਾਰਤ ਅਤੇ ਆਸਟਰੇਲੀਆ ਦੀਆਂ ਔਰਤਾਂ ਦਰਮਿਆਨ ਖੇਡੇ ਗਏ ਸੈਮੀ ਫਾਈਨਲ ਕ੍ਰਿਕਟ ਮੈਚ ਬਾਰੇ ਜਾਣਕਾਰੀ ਭੇਜਦਿਆਂ ਹੋਇਆਂ, ਇਕਬਾਲ ਸਿੰਘ ਭੱਟੀ ਨੇ, ਅੰਤਰਰਾਸ਼ਟਰੀ ਮੀਡੀਏ ਦੇ ਹਵਾਲੇ ਨਾਲ ਦੱਸਿਆ ਕਿ ਭਾਰਤੀ ਵੋਮੈਨ ਕ੍ਰਿਕਟ ਟੀਮ ਨੇ ਅੱਜ ਬਹੁਤ ਹੀ ਸੂਝ ਬੂਝ ਦਾ ਵਿਖਾਵਾ ਕਰਦਿਆਂ ਹੋਇਆਂ, ਆਸਟਰੇਲੀਆ ਕੋਲੋਂ ਪਿਛਲੀ ਵਾਰ ਹੋਈ ਸ਼ਰਮਨਾਕ ਹਾਰ ਦਾ ਜਿੱਥੇ ਬਦਲਾ ਵੀ ਲਿਆ, ਉਥੇ ਹੀ ਪੰਜਾਬਣ ਮੁਟਿਆਰ ਹਰਮਨਪ੍ਰੀਤ ਕੌਰ ਨੇ 115 ਗੇਂਦਾਂ ਤੇ 171 ਦੌੜਾਂ ਵਾਲੀ ਸਨਮਾਨਜਨਕ ਪਾਰੀ ਖੇਡ ਕੇ ਆਸਟਰੇਲੀਅਨ ਬਾਲਰਾਂ ਨੂੰ ਧੂਲ ਚਟਾ ਦਿੱਤੀ। ਹਰਮਨਪ੍ਰੀਤ ਕੌਰ ਨੇ 20 ਚੌਕੇ ਅਤੇ 7 ਛਿੱਕੇ ਜੜ ਕੇ ਸਿਖਰਲਾ ਰਿਕਾਰਡ ਕਾਇਮ ਕਰ ਦਿੱਤਾ ਹੈ, ਜਿਸ ਤੱਕ ਆਮ ਖਿਡਾਰਨਾਂ ਦਾ ਪਹੁੰਚਣਾ ਫਿਲਹਾਲ ਨਾਮੁਮਕਿਨ ਹੈ। ਆਸਟਰੇਲੀਅਨ ਖਿਡਾਰਨਾਂ ਵਿੱਚੋਂ, ਇਲਾਈਜ ਵਿਲਾਨੀ ਨੇ 58 ਗੇਂਦਾਂ ਤੇ 75 ਦੌੜਾਂ, ਜਿਸ ਵਿੱਚ 13 ਚੌਕੇ ਸ਼ਾਮਿਲ ਸਨ ਅਤੇ ਇਸਦੀ ਸਾਥਣ ਖਿਡਾਰਣ ਅਲੈਕਸ ਬਲੈਕਵੈਲ ਨੇ 56 ਗੇਂਦਾਂ ਤੇ 10 ਚੌਕੇ ਅਤੇ ਤਿੰਨ ਛੱਕੇ ਜੜ ਕੇ 90 ਦੌੜਾਂ ਬਣਾਈਆ ਅਤੇ ਭਾਰਤੀ ਬਾਲਰਾਂ ਨੂੰ ਬਹੁਤ ਪ੍ਰੇਸ਼ਾਨ ਕੀਤਾ, ਪਰ ਭਾਰਤ ਦਾ 42 ਉਵਰਾਂ ਵਿੱਚ 281 ਦਾ ਸਕੋਰ ਬਹੁਤ ਵੱਡਾ ਸਕੋਰ ਸੀ, ਜਿਸ ਤੱਕ ਪਹੁੰਚਣ ਵਾਸਤੇ ਉਪਰੋਕਤ ਦੋਹਾਂ ਖਿਡਾਰਣਾਂ ਤੋਂ ਇਲਾਵਾ ਕਿਸੇ ਨੇ ਵੀ ਕਰੀਜ ਤੇ ਟਿਕ ਕੇ ਇਨਾਂ ਦੋਹਾਂ ਦਾ ਸਾਥ ਨਹੀਂ ਦਿੱਤਾ ਜਿਸ ਕਰਕੇ ਵਰਲਡ ਕੱਪ ਵਿਜੇਤਾ ਟੀਮ ਨੂੰ ਭਾਰਤੀ ਮੁਟਿਆਰਾਂ ਕੋਲੋਂ ਸ਼ਰਮਨਾਕ ਹਾਰ ਸਹਿਣੀ ਪਈ ਹੈ। ਅੱਜ ਵਾਲੇ ਇਸ ਸੈਮੀਫਾਈਨਲ ਮੈਚ ਵਿੱਚ ਭਾਰਤੀ ਟੀਮ ਦੀ ਕੈਪਟਨ ਮਿਤਾਲੀ ਰਾਜ ਨੇ ਟੀਮ ਨੂੰ ਮਜਬੂਤ ਸਥਿੱਤੀ ਦੁਆਉਣ ਵਾਸਤੇ ਬਹੁਤ ਜਿਆਦਾ ਟਿਕ ਕੇ ਖੇਡਿਆ ਅਤੇ 61 ਗੇਂਦਾਂ ਵਿੱਚ 2 ਚੌਕਿਆਂ ਦੀ ਮਦਦ ਨਾਲ 36 ਦੌੜਾਂ ਦਾ ਯੋਗਦਾਨ ਪਾਇਆ। ਇਸ ਤੋਂ ਬਿਨਾਂ ਦੀਪਤੀ ਸ਼ਰਮਾਂ ਨੇ ਜਿੱਥੇ 35 ਗੇਂਦਾਂ ਦਾ ਸਾਹਮਣਾ ਕਰਦੇ ਹੋਏ 25 ਦੌੜਾਂ ਬਣਾਈਆਂ ਉਥੇ ਹੀ ਉਸਨੇ ਆਸਟਰੇਲੀਆ ਦੀਆਂ ਤਿੰਨ ਖਿਡਾਰਣਾਂ ਨੂੰ ਬਾਹਰ ਦਾ ਰਸਤਾ ਦਿਖਾ ਕੇ, ਭਾਰਤ ਦੀ ਟੀਮ ਦੀ ਜਿੱਤ ਦਾ ਰਾਹ ਪੱਧਰਾ ਕੀਤਾ। ਝੂਲਨ ਗੋਸਮਾਮੀ ਅਤੇ ਸ਼ਿਖਾ ਪਾਂਡੇ ਨੇ ਦੋ ਦੋ ਵਿਕਟਾਂ ਝਟਕਾਈਆਂ, ਜਦਕਿ ਦੀਪਤੀ ਸ਼ਰਮਾਂ ਅਤੇ ਰਾਜੇਸ਼ਵਰੀ ਗਾਇਕਵਾੜ ਨੇ ਇੱਕ ਇੱਕ ਵਿਕਟ ਪ੍ਰਾਪਤ ਕੀਤੀ। ਅੱਜ ਦੇ ਇਸ ਵਕਾਰੀ ਮੈਚ ਵਿੱਚ ਆਸਟਰੇਲੀਆ ਦੀ ਕੈਪਟਨ ਮੈਗ ਲਾਨਿੰਗ ਬਿਨਾਂ ਕੋਈ ਦੌੜ ਬਣਾਏ ਹੀ ਆਊਟ ਹੋ ਗਈ, ਜਿਸਦਾ ਖਮਿਆਜਾ ਵੀ ਆਸਟਰੇਲੀਅਨ ਟੀਮ ਨੂੰ ਭੁਗਤਣਾ ਪਿਆ ਹੈ।

Be the first to comment

Leave a Reply