ਹੁਣ ਮਨਪ੍ਰੀਤ ਬਾਦਲ ਤੇ ਮਜੀਠੀਆ ‘ਚ ਖੜਕੀ

ਪੰਜਾਬ ਵਿਧਾਨ ਸਭਾ ‘ਚ ਬਜਟ ਸੈਸ਼ਨ ਦਾ ਅੱਜ ਆਖਰੀ ਦਿਨ ਹੈ। ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਵਿਧਾਨ ਸਭਾ ‘ਚ ਜ਼ੋਰਦਾਰ ਹੰਗਾਮਾ ਹੋ ਰਿਹਾ ਹੈ। ਪਹਿਲਾਂ ਤਾਂ ਰਾਣਾ ਗੁਰਜੀਤ ਨੇ ਸੁਖਪਾਲ ਖਹਿਰਾ ਤੂੰ-ਤੂੰ, ਮੈਂ-ਮੈਂ ‘ਤੇ ਉਤਰ ਆਏ ਅਤੇ ਹੁਣ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਚਕਾਰ ਖੜਕ ਗਈ। ਦੋਵੇਂ ਇਕ-ਦੂਜੇ ਨੂੰ ਤਾਅਨੇ ਤੇ ਤਾਅਨੇ ਮਾਰਦੇ ਦਿਖਾਈ ਦਿੱਤੇ। ਮਜੀਠੀਆ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਬਜਟ ਭਾਸ਼ਮ ਦੇਣ ਦੀ ਜਗ੍ਹਾ ਗਲਤ ਭਾਸ਼ਾ ਦਾ ਇਸਤੇਮਾਲ ਕੀਤਾ ਹੈ, ਜਦੋਂ ਕਿ ਮਨਪ੍ਰੀਤ ਬਾਦਲ ਨੇ ਕਿਹਾ ਕਿ ਉਨ੍ਹਾਂ ‘ਤੇ ਦੋਸ਼ ਲਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਫਾਈਨਾਂਸ ਦਾ ਕੰਮ ਨਹੀਂ ਆਉਂਦਾ ਪਰ ਇਹ ਸਭ ਨੂੰ ਪਤਾ ਹੈ ਕਿ ਉਹ ਹੁਣ ਤੱਕ 6 ਬਜਟ ਪੇਸ਼ ਕਰ ਚੁੱਕੇ ਹਨ। ਸਿਰਫ ਇੰਨਾ ਹੀ ਨਹੀਂ, ਗੱਲ ਤਾਂ ਉਸ ਸਮੇਂ ਵਧ ਗਈ, ਜਦੋਂ ਮਜੀਠੀਆ ਨੇ ਕਿਹਾ ਕਿ ਮਨਪ੍ਰੀਤ ਬਾਦਲ ਹੁਣ ਮਰਦਾਨਗੀ ਦਾ ਟੈਸਟ ਕਰਨ ਲੱਗੇ ਹਨ। ਉਨ੍ਹਾਂ ਕਿਹਾ ਕਿ ਇਹ ਬਾਦਲ ਪਰਿਵਾਰ ਦਾ ਪਰਿਵਾਰਕ ਮਾਮਲਾ ਹੈ, ਇਸ ਲਈ ਉਹ ਜ਼ਿਆਦਾ ਨਹੀਂ ਬੋਲਣਗੇ।