ਹੈਰੀਟੇਜ ਮੇਲਾ ਅਤੇ ਸਰਸ ਮੇਲਾ ਦੋਵੇਂ ਵੱਡੇ ਮੇਲਿਆਂ ਦੀ ਪ੍ਰਦਰਸ਼ਨੀ ਹੋਵੇਗੀ ਦਿਲ ਟੁਮਬੀ ਖਿੱਚ ਦਾ ਕੇਂਦਰ

ਪਟਿਆਲਾ – ਪੰਜਾਬ ਸਰਕਾਰ ਵੱਲੋਂ ਵਿਰਾਸਤੀ ਸ਼ਹਿਰ ਪਟਿਆਲਾ ਵਿਖੇ ਹੈਰੀਟੇਜ ਮੇਲਾ ਅਤੇ ਸਰਸ ਮੇਲਾ ਕਰਵਾਇਆ ਜਾ ਰਿਹਾ ਹੈ, ਪਟਿਆਲਾ ਵਿਖੇ 21 ਫਰਵਰੀ ਤੋਂ 27 ਫਰਵਰੀ ਤੱਕ ਲੱਗਣ ਵਾਲੇ ਵਿਰਾਸਤੀ (ਹੈਰੀਟੇਜ) ਮੇਲੇਅਤੇ ਸ਼ੀਸ਼ ਮਹਿਲ ਵਿਖੇ 21 ਫਰਵਰੀ ਤੋਂ 4 ਮਾਰਚ ਤੱਕ ਲੱਗਣ ਜਾ ਰਹੇ ਸਰਸ ਮੇਲੇ ਬਾਰੇ ਜਾਣਕਾਰੀ ਦੇਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਆਖਿਆ ਕਿਪਟਿਆਲਾ ਇਕ ਵਿਰਾਸਤੀ ਸ਼ਹਿਰ ਹੈ, ਜਿਥੇ ਵਿਰਾਸਤੀ ਮੇਲੇ ਲੱਗਦੇ ਰਹੇ ਹਨ ਅਤੇ ਹੁਣ ਇਨ੍ਹਾਂ ਮੇਲਿਆਂ ਨੂੰ ਮੁੜ ਸੁਰਜੀਤ ਕਰਕੇ ਪੰਜਾਬ ਦੀ ਵਿਰਾਸਤ ਅਤੇ ਕਲਾ ਨੂੰ ਸੰਭਾਲਣ ਲਈ ਸਰਸ (ਸੇਲ ਆਫ਼ ਆਰਟੀਕਲਜ ਆਫ਼ ਰੂਰਲਆਰਟੀਸਨਸ ਸੁਸਾਇਟੀ) ਮੇਲੇ ‘ਚ 20 ਰਾਜਾਂ ਦੇ ਸ਼ਿਲਪਕਾਰ ਅਤੇ 15 ਰਾਜਾਂ ਦੇ ਕਲਾਕਾਰ ਪੁੱਜਣਗੇ। ਜਿਨ੍ਹਾਂ ਵੱਲੋਂ ਲੋਕਾਂ ਦੇ ਖਰੀਦਣ ਲਈ ਦਸਤਕਾਰੀ ਵਸਤਾਂ ਅਤੇ ਦਰਸ਼ਕਾਂ ਨੂੰ ਕੀਲਣ ਵਾਲੀਆਂ ਵੱਖ-ਵੱਖ ਪੇਸ਼ਕਾਰੀਆਂ ਹੋਣਗੀਆਂ।ਇਸ ਤੋਂ ਬਿਨ੍ਹਾਂ ਰਣਜੀਤ ਬਾਵਾ ਅਤੇ ਲਖਵਿੰਦਰ ਵਡਾਲੀ ਸਟਾਰ ਨਾਇਟਸ ਵੀ ਹੋਣਗੀਆਂ ।

Be the first to comment

Leave a Reply