ਖ਼ਾਲਸਾ ਕਾਲਜ ਪਟਿਆਲਾ ਦੇ ਕੰਪਿਊਟੌਨਿਕਸ ਕਲੱਬ ਵੱਲੋਂ ਪਟਿਆਲਾ ਦੇ ਸਲੱਮ ਏਰੀਆ ਦਾ ਵਿਜ਼ਟ

ਪਟਿਆਲਾ  –  ਖ਼ਾਲਸਾ ਕਾਲਜ, ਪਟਿਆਲਾ ਦੇ ਕੰਪਿਊਟਰ ਵਿਭਾਗ ਦੇ ਕੰਪਿਊਟੌਨਿਕਸ ਕਲੱਬ ਵੱਲੋਂ ਸਰਦੀ ਦੀ ਆਮਦ ਹੋਣ ਕਰਕੇ, ਪਟਿਆਲਾ ਖੇਤਰ ਵਿੱਚ ਵੱਖ-ਵੱਖ ਥਾਵਾਂ ‘ਤੇ ਝੁੱਗੀ ਝੋਪੜੀਆਂ ਵਿਚ ਜਾ ਕੇ ਲੋੜਵੰਦ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੂੰ ਕੰਬਲ, ਗਰਮ ਕੱਪੜੇ ਅਤੇ ਖਾਣ-ਪੀਣ ਦਾ ਸਮਾਨ ਵੰਡਿਆ ਗਿਆ।

ਕਾਲਜ ਪਿੰ੍ਰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਵਿਭਾਗ ਦੀ ਇਸ ਕਾਰਗੁਜ਼ਾਰੀ ਦੀ ਸਰਾਹਣਾ ਕਰਦੇ ਹੋਏ ਕਲੱਬ ਨਾਲ ਜੁੜੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹੋ ਜਿਹੀਆਂ ਗਤੀਵਿਧੀਆਂ ਬੱਚਿਆਂ ਨੂੰ ਵਿੱਦਿਆ ਤੋਂ ਇਲਾਵਾ ਜਿੱਥੇ ਉਨ੍ਹਾਂ ਨੂੰ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਦੀਆਂ ਹਨ ਉੱਥੇ ਹੀ ਵੰਡ ਛੱਕਣ ਅਤੇ ਸੇਵਾ ਭਾਵਨਾ ਵਰਗੇ ਉੱਚ ਵਿਚਾਰਾਂ ਨਾਲ ਵੀ ਜੋੜਦੀਆਂ ਹਨ ਜੋ ਕਿ ਅਜੋਕੇ ਸਮੇਂ ਦੀ ਲੋੜ ਹੈ।
ਪ੍ਰੋ. ਸੁਖਮੀਨ ਕੌਰ, ਮੁਖੀ ਕੰਪਿਊਟਰ ਵਿਭਾਗ ਨੇ ਕਿਹਾ ਕਿ ਵਿਭਾਗ ਅਜਿਹੇ ਸਮਾਜਕ ਹਿੱਤ ਵਾਲੇ ਕਾਰਜ ਕਰਨ ਲਈ ਹਮੇਸ਼ਾਂ ਹੀ ਯਤਨਸ਼ੀਲ ਰਹੇਗਾ ਤਾਂ ਜੋ ਵਿਦਿਆਰਥੀਆਂ ਅੰਦਰ ਬਰਾਬਰਤਾ ਦੀ ਭਾਵਨਾ ਕਾਇਮ ਰਹੇ। ਇਹ ਕਾਰਜ ਕੰਪਿਊਟੌਨਿਕਸ ਕਲੱਬ ਦੇ ਕਨਵੀਨਰ ਪ੍ਰੋ. ਇੰਦਰਬੀਰ ਕੌਰ ਦੀ ਸੁਚੱਜੀ ਅਗਵਾਈ ਅਧੀਨ ਸਫ਼ਲਤਾਪੂਰਵਕ ਸੰਪੂਰਣ ਹੋਇਆ ਅਤੇ ਇਸ ਵਿਚ ਵਿਭਾਗ ਦੇ ਅਧਿਆਪਕ ਸਾਹਿਬਾਨ ਪ੍ਰੋ. ਜਤਿੰਦਰ ਕੌਰ, ਪ੍ਰੋ. ਗੁਰਪਾਲ ਸਿੰਘ, ਪ੍ਰੋ. ਰਚਨਦੀਪ ਸਿੰਘ, ਪ੍ਰੋ. ਰਮਨੀਕ ਕੌਰ, ਪ੍ਰੋ. ਜਸਵਿੰਦਰ ਸਿੰਘ, ਪ੍ਰੋ. ਗੁਰਦੀਪ ਕੌਰ ਅਤੇ ਸ. ਜਗਜੀਤ ਸਿੰਘ ਨੇ ਭਰਪੂਰ ਸਹਿਯੋਗ ਦਿੱਤਾ।

Be the first to comment

Leave a Reply