ਖ਼ਾਲਸਾ ਦੀਵਾਨ ਵਿਰੁੱਧ ਭੰਡੀ ਪ੍ਰਚਾਰ

ਅੰਮ੍ਰਿਤਸਰ – ਚੀਫ਼ ਖ਼ਾਲਸਾ ਦੀਵਾਨ ਵਿਰੁੱਧ ਕੀਤੇ ਜਾ ਰਹੇ ਭੰਡੀ ਪ੍ਰਚਾਰ ਤੋਂ ਸਿੱਖ ਸੰਗਤਾਂ ਨੂੰ ਸੁਚੇਤ ਕਰਦਿਆਂ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ ਦੀਵਾਨ ਦੇ ਸਾਬਕਾ ਆਨਰੇਰੀ ਸਕੱਤਰ ਭਾਗ ਸਿੰਘ ਅਣਖੀ ਕੁਝ ਦੀਵਾਨ ਵਿਰੋਧੀ ਸ਼ਕਤੀਆਂ ਦੇ ਹੱਥਾਂ ‘ਚ ਖੇਡ ਕੇਦੀਵਾਨ ਦਾ ਨੁਕਸਾਨ ਕਰਨਾ ਚਾਹੁੰਦੇ ਹਨ ਪਰ ਉਹ ਚੀਫ਼ ਖ਼ਾਲਸਾ ਦੀਵਾਨ ਦੇ ਮਾਣਮੱਤਾ ਇਤਿਹਾਸ ਨੂੰ ਕਾਇਮ ਰੱਖਣਗੇ ਅਤੇ ਦੀਵਾਨ ਦੇ ਵਿਰੋਧੀਆਂ ਦੀਆਂ ਕੋਝੀਆਂ ਸਾਜ਼ਿਸ਼ਾਂ ਨੂੰ ਕਿਸੇ ਵੀ ਤਰ੍ਹਾਂ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਚੀਫ਼ ਖ਼ਾਲਸਾ ਦੀਵਾਨ ਦਾ ਆਪਣਾ ਸੰਵਿਧਾਨ, ਮਰਿਆਦਾ ਅਤੇ ਇਤਿਹਾਸ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਹੀ ਹੋਂਦ ‘ਚ ਆਇਆ ਹੈ। ਉਨ੍ਹਾਂ ਕਿਹਾ ਕਿ ਭਾਗ ਸਿੰਘ ਅਣਖੀ ਅਤੇ ਕੁਝ ਹੋਰ ਸੰਵਿਧਾਨ ਦੇ ਉਲਟ ਜਾ ਕੇ ਚੀਫ਼ ਖ਼ਾਲਸਾ ਦੀਵਾਨ ਨੂੰ ਕਲੰਕਿਤ ਕਰਨਾ ਚਾਹੁੰਦੇ ਹਨ ਜਦੋਂਕਿ ਇਸ ਸਮੇਂ ਚੀਫ਼ ਖ਼ਾਲਸਾ ਦੀਵਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਦੂਸਰੇ ਨੰਬਰ ‘ਤੇ ਹੈ ਤੇ ਕੌਮ ਨੂੰ ਇਸ ‘ਤੇ ਪੂਰਾ ਵਿਸ਼ਵਾਸ ਹੈ। ਉਨ੍ਹਾਂ ਕਿਹਾ ਕਿ ਜਿਹੜੇ ਦੀਵਾਨ ਦੇ ਅਕਸ ਨੂੰ ਢਾਹ ਲਾਉਣਾ ਚਾਹੁੰਦੇ ਹਨ ਉਨ੍ਹਾਂ ਵੱਲੋਂ ਇਸ ਤੋਂ ਪਹਿਲਾਂ ਵੀ ਕੋਸ਼ਿਸ਼ਾਂ ਹੋਈਆਂ। ਚੀਫ਼ ਖ਼ਾਲਸਾ ਦੀਵਾਨ ਦੇ ਕੁਝ ਮਾਮਲਿਆਂ ਨੂੰ ਇਤਿਹਾਸ ‘ਚ ਪਹਿਲੀ ਵਾਰ ਅਦਾਲਤ ‘ਚ ਲੈ ਕੇ ਗਏ ਸਨ। ਉਨ੍ਹਾਂ ਨੇ ਚੀਫ਼ ਖ਼ਾਲਸਾ ਦੀਵਾਨ ਵਿਰੁੱਧ ਤਿੰਨ ਕੇਸ ਕੀਤੇ ਸਨ ਜੋ ਅਦਾਲਤ ਵੱਲੋਂ ਡਿਸਮਿਸ ਕਰ ਦਿੱਤੇ ਗਏ। ਇਕ ਕੇਸ ਅਜੇ ਵੀ ਚਲ ਰਿਹਾ ਹੈ। ਉਨ੍ਹਾਂ ਕਿਹਾ ਚੀਫ਼ ਖ਼ਾਲਸਾ ਦੀਵਾਨ ਦੇ ਸੰਵਿਧਾਨ ਨੂੰ ਬਤੌਰ ਸੈਕਟਰੀ ਹੁੰਦਿਆਂ ਜੋ ਗੈਰ-ਸੰਵਿਧਾਨ ਚਿੱਠੀਆਂ ਭਾਗ ਸਿੰਘ ਅਣਖੀ ਵੱਲੋਂ ਕੱਢੀਆਂ ਗਈਆਂ ਸਨ ਉਹ ਅੱਜ ਵੀ ਚੀਫ਼ ਖ਼ਾਲਸਾ ਦੀਵਾਨ ਦੇ ਰਿਕਾਰਡ ਵਿਚ ਦਰਜਨ ਜਿਸ ਵਿਚ ਉਨ੍ਹਾਂ ਨੇ ਪ੍ਰਧਾਨ ਦੇ ਅਧਿਕਾਰ ਨੂੰ ਚੁਣੌਤੀ ਦਿੱਤੀ ਸੀ ਉਨ੍ਹਾਂ ਕਿਹਾ ਕਿ ਜਦੋਂ ਸੈਕਟਰੀ ਨੂੰ ਪ੍ਰਧਾਨ ਦੇ ਕਹੇ ਅਨੁਸਾਰ ਕੰਮ ਕਰਨਾ ਹੁੰਦਾ ਹੈ ਪਰ ਉਨ੍ਹਾਂ ਚਿੱਠੀ ਕੱਢ ਦਿੱਤੀ ਕਿ ਸੈਕਟਰੀ ਦੇ ਅਨੁਸਾਰ ਪ੍ਰਧਾਨ ਕੰਮ ਕਰੇਗਾ।

Be the first to comment

Leave a Reply