ਗ਼ੌਰੀ ਲੰਕੇਸ਼ ਦੀ ਕੀਤੀ ਗਈ ਹੱਤਿਆ ਦਾ ਵਿਰੋਧ ਵਿਆਪਕ ਪੱਧਰ ਤੇ ਉੱਠਿਆ

ਪਟਿਆਲਾ,  : ਕੰਨੜ ਪੱਤਰਕਾਰਾ ਗ਼ੌਰੀ ਲੰਕੇਸ਼ ਦੀ ਕੀਤੀ ਗਈ ਹੱਤਿਆ ਦਾ ਵਿਰੋਧ ਵਿਆਪਕ ਪੱਧਰ ਤੇ ਉੱਠਿਆ ਹੈ ਅੱਜ ਇਹ ਉਸ ਵੇਲੇ ਜਨਤਕ ਲਹਿਰ ਬਣ ਗਈ ਜਦੋਂ ਮੀਡੀਆ ਵੈਲਫੇਅਰ ਐਸੋਸੀਏਸ਼ਨ ਰਜਿ. ਦੇ ਬੈਨਰ ਹੇਠ ਹੋਰ ਕਈ ਜਥੇਬੰਦੀਆਂ ਤੇ ਆਗੂਆਂ ਨੇ ਸ਼ਮੂਲੀਅਤ ਕੀਤੀ ਤੇ ਗ਼ੌਰੀ ਲੰਕੇਸ਼ ਦੇ ਹਤਿਆਰਿਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਕੇ ਲਾਲ ਕਿਲ੍ਹੇ ਕੋਲ ਜਨਤਕ ਤੌਰ ਤੇ ਫਾਸੀ ਟੰਗਣ ਦੀ ਮੰਗ ਵੀ ਉਠੀ। ਅੱਜ ਮੀਡੀਆ ਵੈਲਫੇਅਰ ਐਸੋਸੀਏਸ਼ਨ ਰਜਿ. ਨੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਮਿਨੀ ਸਕੱਤਰੇਤ ਤੱਕ ਰੋਸ ਮਾਰਚ ਕੀਤਾ ਤੇ ਮਾਨਯੋਗ ਰਾਸ਼ਟਰਪਤੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਨਾਮ ਇਕ ਮੰਗ ਪੱਤਰ ਐਸਡੀਐਮ ਅਨਮੋਲ ਸਿੰਘ ਧਾਲੀਵਾਲ ਨੂੰ ਦਿੱਤਾ ਗਿਆ।

Be the first to comment

Leave a Reply

Your email address will not be published.


*