ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ ਪਿੰਡ ਖੁੱਡੀ ਵਿਖੇ ਇਕ ਕਾਨੂੰਨੀ ਸਾਖਰਤਾ ਕੈਂਪ ਦਾ ਆਯੋਜਨ

ਬਰਨਾਲਾ :- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ ਪਿੰਡ ਖੁੱਡੀ ਵਿਖੇ ਇ¤ਕ ਕਾਨੂੰਨੀ ਸਾਖਰਤਾ ਕੈਂਪ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੀ ਪ੍ਰਧਾਨਗੀ ਸੀ.ਜੇ.ਐ¤ਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਸ. ਪੀ. ਐ¤ਸ. ਕਾਲੇਕਾ ਨੇ ਕੀਤੀ।ਸਕੱਤਰ ਪੀ.ਐ¤ਸ. ਕਾਲੇਕਾ ਨੇ ਪਿੰਡ ਵਾਸੀਆਂ ਨੂੰ ਕਾਨੂੰਨੀ ਸੇਵਾਵਾਂ ਅਥਾਰਟੀ 1987 ਤਹਿਤ ਆਉਂਦੀਆਂ ਕੈਟੇਗਰੀਆਂ ਦੇ ਕਾਨੂੰਨੀ ਹੱਕਾਂ ਬਾਰੇ ਜਾਣਕਾਰੀ ਦਿ¤ਤੀÐÐ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ ਵੱਖ-ਵੱਖ ਥਾਂਵਾਂ ’ਤੇ ਕੁ¤ਲ 15 ਕਾਨੂੰਨੀ ਸੰਭਾਲ ਅਤੇ ਸਹਾਇਤਾ ਕੇਂਦਰ ਖੋਲ੍ਹੇ ਗਏ ਹਨ ਜਿੱਥੇ ਪੈਰਾ ਲੀਗਲ ਵਲੰਟੀਅਰ ਅਤੇ ਵਕੀਲ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਤੋਂ ਕਿਸੇ ਵੀ ਪ੍ਰਕਾਰ ਦੀ ਕਾਨੂੰਨ ਸਬੰਧੀ ਜਾਣਕਾਰੀ ਲਈ ਜਾ ਸਕਦੀ ਹੈ। ਸਥਾਈ ਲੋਕ ਅਦਾਲਤ ਬਾਰੇ ਉਨ੍ਹਾਂ ਦ¤ਸਿਆ ਕਿ ਹਫ਼ਤੇ ਦੇ ਹਰੇਕ ਸੋਮਵਾਰ ਜ਼ਿਲ੍ਹਾ ਬਰਨਾਲਾ ਵਿਖੇ ਇੱਕ ਸਥਾਈ ਲੋਕ ਅਦਾਲਤ ਲਗਾਈ ਜਾਂਦੀ ਹੈ, ਜਿੱਥੇ ਕੋਈ ਵੀ ਝਗੜਾ, ਜਿਵੇਂ ਬਿਜਲੀ ਵਿਭਾਗ, ਪਾਣੀ ਸਪਲਾਈ ਅਤੇ ਸੀਵਰੇਜ ਵਿਭਾਗ, ਬੀਮਾ ਕੰਪਨੀਆਂ, ਆਵਾਜਾਈ ਸੇਵਾਵਾਂ, ਟੈਲੀਫੋਨ ਵਿਭਾਗ, ਬੈਕਿੰਗ, ਡਾਕਤਾਰ ਆਦਿ ਸਬੰਧੀ ਨਿਪਟਾਰੇ ਜਲਦੀ ਅਤੇ ਸਸਤੇ ਢੰਗ ਨਾਲ ਕੀਤੇ ਜਾਂਦੇ ਹਨ, ਜਿਸ ਲਈ ਪ੍ਰਾਰਥੀ ਨੂੰ ਸਾਦੇ ਕਾਗ਼ਜ਼ ਉ¤ਪਰ ਇੱਕ ਦਰਖਾਸਤ ਦੇਣੀ ਹੁੰਦੀ ਹੈ। ਉਨ੍ਹਾਂ ਨੇ ਪਿੰਡ ਵਿ¤ਚ ਕਾਨੂੰਨੀ ਸੰਭਾਲ ਅਤੇ ਸਹਾਇਤਾ ਕੇਂਦਰ ਦਾ ਉਦਘਾਟਨ ਕੀਤਾ ਅਤੇ ਦੱਸਿਆ ਕਿ ਇੱਥੇ ਹਰ ਬੁ¤ਧਵਾਰ ਅਤੇ ਸ਼ਨੀਵਾਰ ਵਾਲੇ ਦਿਨ ਇੱਕ ਪੈਰਾ ਲੀਗਲ ਵਲੰਟੀਅਰ ਦੀ ਡਿਊਟੀ ਲਗਾਈ ਜਾਵੇਗੀ ਅਤੇ ਹਰ ਸ਼ਨੀਵਾਰ ਨੂੰ ਇੱਕ ਵਕੀਲ ਸਾਹਿਬਾਨ ਦੀ ਵੀ ਡਿਊਟੀ ਲਗਾਈ ਜਾਵੇਗੀ, ਜਿਨ੍ਹਾਂ ਤੋਂ ਕਿਸੇ ਵੀ ਪ੍ਰਕਾਰ ਦੀ ਕਾਨੂੰਨੀ ਸਲਾਹ ਲਈ ਜਾ ਸਕਦੀ ਹੈ। ਅੰਤ ਵਿੱਚ ਪਿੰਡ ਵਾਸੀਆਂ ਨੂੰ ਨਾਲਸਾ ਦੀਆਂ ਸਕੀਮਾਂ ਸਬੰਧੀ ਪ੍ਰਚਾਰ ਸਮੱਗਰੀ ਵੰਡੀ ਗਈ।

Be the first to comment

Leave a Reply