ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਲਈ ਵੋਟਿੰਗ ਜਾਰੀ

ਚੰਡੀਗੜ੍ਹ – ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਲਈ ਵੋਟਾਂ ਸ਼ੁਰੂ ਹੋ ਗਈਆਂ ਹਨ। ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਚੋਣਾਂ ਦੇ ਨਤੀਜੇ 22 ਸਤੰਬਰ ਨੂੰ ਆਉਣਗੇ। ਵੋਟਾਂ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੈਣਗੀਆਂ। ਜਿਸਦੇ ਚਲਦਿਆਂ ਪਿੰਡਾਂ ਸ਼ਹਿਰਾਂ ‘ਚ ਵੋਟਾਂ ਪਾਉਣ ਲਈ ਲੰਮੀਆਂ ਕਤਾਰਾਂ ਲੱਗ ਚੁੱਕੀਆਂ ਹਨ। ਜਲੰਧਰ ਜ਼ਿਲ੍ਹਾ ਦੀਆਂ 21 ਜ਼ਿਲ੍ਹਾ ਪ੍ਰੀਸ਼ਦ ਤੇ 191 ਪੰਚਾਇਤ ਸੰਮਤੀ ਸੀਟਾਂ ਲਈ ਚੋਣਾਂ ਹੋ ਰਹੀਆਂ ਹਨ। ਫਤਿਹਗੜ੍ਹ ਸਾਹਿਬ ਜ਼ਿਲ੍ਹੇ ‘ਚ ਪੰਜ ਪੰਚਾਇਤ ਸੰਮਤੀਆਂ ਦੇ 96 ਜੋਨਾਂ ਦੀਆਂ ਚੋਣਾਂ ਲਈ 648 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ । ਹੁਸ਼ਿਆਰਪੁਰ ਜ਼ਿਲ੍ਹੇ ‘ਚ 1683 ਬੂਥਾਂ ‘ਤੇ 9,64,158 ਵੋਟਰ ਪਾਉਣਗੇ ਵੋਟਾਂ। ਬਠਿੰਡਾ ਜ਼ਿਲ੍ਹੇ ‘ਚ 16 ਪ੍ਰੀਸ਼ਦ ਸੀਟਾਂ ਤੇ 144 ਬਲਾਕ ਸੰਮਤੀਆਂ ਲਈ ਵੋਟਿੰਗ ਪਾਉਣ ਦਾ ਕੰਮ ਸ਼ੁਰੂ ਹੋਇਆ।