ਜ਼ਿਲ੍ਹਾ ਵਾਸੀਆਂ ਲਈ ਅੱਗ ਬੁਝਾਊੂ ਵਾਹਨ ਸਹੂਲਤ ਦੀ ਸੌਗਾਤ ਦਿੱਤੀ: ਸ੍ਰ. ਕੁਸ਼ਲਦੀਪ ਸਿੰਘ ਢਿੱਲੋਂ

ਫ਼ਰੀਦਕੋਟ : ਹਲਕਾ ਵਿਧਾਇਕ ਫਰੀਦਕੋਟ ਸ੍ਰ. ਕੁਸ਼ਲਦੀਪ ਸਿੰਘ ਢਿੱਲੋਂ ਨੇ ਅੱਜ ਜ਼ਿਲ੍ਹਾ ਵਾਸੀਆਂ ਦੀ ਚਿਰੌਕਣੀ ਮੰਗ ਨੂੰ ਪੂਰਾ ਕਰਦਿਆਂ ਜ਼ਿਲ੍ਹਾ ਵਾਸੀਆਂ ਲਈ ਅੱਗ ਬੁਝਾਊੂ ਵਾਹਨ ਸਹੂਲਤ ਦੀ ਸੌਗਾਤ ਦਿੱਤੀ ਹੈ। ਉਨ੍ਹਾਂ ਨੇ ਸ਼ਹਿਰ ਦੇ ਪਤਵੰਤਿਆਂ ਦੀ ਹਾਜ਼ਰੀ ‘ਚ ਫਰੀਦਕੋਟ  ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਚਾਬੀਆਂ ਸੌਂਪ ਕੇ ਜ਼ਿਲ੍ਹਾ ਵਾਸੀਆਂ ਨੂੰ ਇਹ ਗੱਡੀ ਸਮਰਪਿਤ ਕੀਤੀ।
ਵਿਧਾਇਕ ਸ. ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਹੁਣ ਜ਼ਿਲ੍ਹਾ ਸਦਰ ਮੁਕਾਮ ਤੇ ਦੋ ਗੱਡੀਆਂ ਹੋ ਗਈਆਂ ਹਨ। ਜਿਸ ਨਾਲ ਅੱਗ ਬੁਝਾਉਣ ਵਾਲੇ ਅਮਲੇ ਨੂੰ ਘਟਨਾ ਵਾਲੀ ਥਾ ਤੇ ਸਮੇਂ ਸਿਰ ਪੁੱਜਣ ‘ਚ ਮਦਣ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਗੱਡੀ ਦੀ ਕੀਮਤ 25 ਲੱਖ ਰੁਪਏ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮਿਲੀ ਆਫਤ ਪ੍ਰਬੰਧਨ ਦੀ 90 ਕਰੋੜ ਦੀ ਗ੍ਰਾਂਟ ਦਾ ਮਗਰਲੀ ਸਰਕਾਰ ਵੱਲੋਂ ਕੋਈ ਲਾਭ ਨਹੀਂ ਲਿਆ ਗਿਆ ਉਨ੍ਹਾਂ ਕਿਹਾ ਕਿ ਇਸ ਵਿਚੋਂ 45 ਕਰੋੜ ਦੀ ਰਾਸ਼ੀ ਮਿਲ ਚੁੱਕੀ ਸੀ ਜਿਸ ‘ਚੋਂ ਸਿਰਫ 23 ਕਰੋੜ ਖਰਚੇ ਕੀਤੇ ਗਏ ਇਸ ਮੌਕੇ ਕਾਰਜਸਾਧਕ ਅਫਸਰ ਇੰਦਰਗੁਰਪ੍ਰੀਤ ਸਿੰਘ, ਏ.ਐਮ.ਈ ਰਾਕੇਸ਼ ਕੰਬੋਜ਼, ਬਲਕਰਨ ਸਿੰਘ ਨੰਗਲ, ਅਸ਼ੋਕ ਸੱਚਰ, ਰੇਸ਼ਮ ਸਿੰਘ ਬਾਹੀਆ, ਅਵਤਾਰ ਸਿੰਘ ਬਰਾੜ ਤੋਂ ਇਲਾਵਾ ਵੱਡੀ ਗਿਣਤੀ ‘ਚ ਸ਼ਹਿਰ ਤੇ ਪਤਵੰਤੇ ਹਾਜ਼ਰ ਸਨ।

Be the first to comment

Leave a Reply