ਜ਼ਿੰਦਗੀ ਬਚਾਉਣ ਦੀ ਟਰੇਨਿੰਗ ਹੋਵੇ, ਮਨੋਰੰਜਨ ਦੀ ਗੱਲ ਨਹੀਂ : ਵਰਮਾ

ਪਟਿਆਲਾ : ਹਰੇਕ ਜ਼ਿੰਦਗੀ ਬੇਹੱਦ ਕੀਮਤੀ ਹੈ, ਪਰ ਦੇਸ ਅੰਦਰ ਹਰ ਰੋਜ਼ 50,000 ਜਾਨਾਂ ਬਿਮਾਰੀਆਂ, ਹਾਦਸਿਆਂ, ਦੌਰਾ ਪੈਣ ਅਤੇ ਲੜਾਈ ਝਗੜਿਆਂ ਕਰਕੇ ਖ਼ਤਮ ਹੋ ਰਹੀਆਂ ਹਨ। ਇਸ ਲਈ ਮਨੋਰੰਜਨ ਜਾਂ ਸੈਰ ਸਪਾਟੇ ਤੇ ਹਾਈਕਿੰਗ ਟਰੇਨਿੰਗ ਦੀ ਨਹੀਂ ਜ਼ਿੰਦਗੀ ਬਚਾਉਣ ਦੀ ਟਰੇਨਿੰਗ ‘ਤੇ ਜ਼ੋਰ ਹੋਵੇ। ਇਹ ਵਿਚਾਰ ਰੈਡ ਕਰਾਸ ਸੁਸਾਇਟੀ ਦੇ ਸੇਵਾ ਮੁਕਤ ਜ਼ਿਲ੍ਹਾ ਟਰੇਨਿੰਗ ਅਫਸਰ ਅਤੇ ਫਸਟ ਏਡ ਸਿਹਤ ਸੇਫਟੀ ਮਿਸ਼ਨ ਦੇ ਪ੍ਰਧਾਨ ਟਰੇਨਰ ਸ੍ਰੀ ਕਾਕਾ ਰਾਮ ਵਰਮਾ ਨੇ ਕੈਰੀਅਰ ਅਕੈਡਮੀ ਵਿਖੇ ਵਿਦਿਆਰਥੀਆਂ ਨੂੰ ਬੇਸਿਕ ਫਸਟ ਏਡ, ਫਾਇਰ ਸੇਫਟੀ, ਬਚਾਓ ਅਤੇ ਸੰਕਟ ਸਮੇਂ ਪੀੜਤਾਂ ਦੀ ਠੀਕ ਮਦਦ ਕਰਨ ਦੀ ਟਰੇਨਿੰਗ ਦਿੰਦੇ ਹੋਏ ਪ੍ਰਗਟ ਕੀਤੇ। ਇਸ ਮੌਕੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਅਤੇ ਸਾਬਕਾ ਪ੍ਰਿੰਸੀਪਲ ਮਨਜੀਤਕੌਰ ਆਜਾਦ ਨੇ ਕਿਹਾ ਕਿ ਸਰਕਾਰ, ਸਕੂਲਾਂ ਤੇ ਕਾਲਜਾਂ ਦੀ ਪਹਿਲ ਹੋਣੀ ਚਾਹੀਦੀ ਹੈ ਕਿ ਵਿਦਿਆਰਥੀਆਂ ਨੂੰ ਸਿਹਤ ਸੰਭਾਲ, ਫਸਟ ਏਡ, ਰੋਡ ਸੇਫਟੀ, ਫਾਇਰ ਸੇਫਟੀ, ਪੀੜਤਾ ਦੀ ਮਦਦ ਕਰਨ ਤੇ ਜਾਨੀ ਮਾਲੀ ਨੁਕਸਾਨ ਘਟ ਕਰਨ ਦੀ ਟਰੇਨਿੰਗ ਜ਼ਰੂਰ ਹੋਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਹਾਦਸੇ ਜਾਂ ਸੰਕਟ ਸਮੇਂ ਲੋਕ ਤਮਾਸ਼ਾ ਦੇਖਦੇ ਹਨ, ਵੀਡੀਓ ਬਣਾਉਂਦੇ ਹਨ, ਪਰ ਮਦਦ ਨਹੀਂ ਕਰਦੇ ਜਿਵੇਂ ਹੁਸ਼ਿਆਰਪੁਰ ਵਿਖੇ ਬਸ ਨੂੰ ਅੱਗ ਲੱਗਣ ਤੇ ਲੋਕ ਮਦਦ ਲਈ ਅੱਗੇ ਨਹੀਂ ਆਏ। ਪ੍ਰਿੰਸੀਪਲ ਪੂਨਮ ਧੀਮਾਨ ਨੇ ਕਾਕਾ ਰਾਮ ਵਰਮਾ ਦਾ ਸਨਮਾਨ ਕੀਤਾ।

Be the first to comment

Leave a Reply