ਫ਼ਰੀਦਕੋਟ ਵਿਖੇ ਧਰਨੇ ‘ਤੇ ਬੈਠੇ ਕੱਚੇ ਕਰਮਚਾਰੀ

ਫ਼ਰੀਦਕੋਟ, : ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ਵਿਖੇ ਧਰਨੇ ‘ਤੇ ਬੈਠੇ ਕੱਚੇ ਕਰਮਚਾਰੀਆਂ ਨੇ ਅੱਜ ਧਰਨੇ ਦੇ 25ਵੇਂ ਦਿਨ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਚੌਂਕਾਂ ਵਿੱਚ ਦੀ ਇਕ ਵਿਸ਼ਾਲ ਰੋਸ ਰੈਲੀ ਕੱਢੀ। ਇਸ ਸਬੰਧੀ ਸਾਂਝਾ ਮੁਲਾਜ਼ਮ ਸੰਘਰਸ਼ ਕਮੇਟੀ ਦੇ ਮੈਂਬਰ ਗੁਰਇਕਬਾਲ ਸਿੰਘ ਬਰਾੜ, ਅਰਸ਼ਦੀਪ ਕੌਰ, ਬਲਜਿੰਦਰ ਸਿੰਘ,ਵਿਕਾਸ ਅਰੋੜਾ, ਗਗਨ ਜਸਵਾਲ, ਦਲਜੀਤ ਸਿੰਘ, ਵਿਸ਼ਾਲ ਮੌਂਗਾ, ਧਰਮਵੀਰ ਸਿੰਘ ਅਤੇ ਗੁਰਮੀਤ ਸਿੰਘ ਮੁੱਖਾ ਨੇ ਦੱਸਿਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ 25 ਦਿਨ ਬੀਤਣ ‘ਤੇ ਵੀ ਕੋਈ ਸਾਰ ਨਹੀਂ ਲਈ ਜਾ ਰਹੀ ਅਤੇ ਤਨਖਾਹਾਂ ਵਿੱਚ ਮਾਮੂਲੀ ਵਾਧਾ ਕਰਕੇ ਉਨ੍ਹਾਂ ਦਾ ਮਜਾਕ ਕੀਤਾ ਜਾ ਰਿਹਾ ਹੈ। ਜਿਸ ਤੋਂ ਤੰਗ ਆ ਕੇ ਅੱਜ ਸਾਂਝੀ ਮੁਲਾਜ਼ਮ ਸੰਘਰਸ਼ ਕਮੇਟੀ ਦੇ ਸੱਦੇ ‘ਤੇ ਪੰਜਾਬ ਭਰ ਦੀਆਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਅੱਜ ਇਕ ਵਿਸ਼ਾਲ ਰੋਸ ਰੈਲੀ ਕੱਢੀ ਗਈ।ਇਸ ਰੋਸ ਰੈਲੀ ਵਿੱਚ ਲਗਪਗ 1500 ਦਾ ਇਕੱਠ ਸੀ। ਇਹ ਰੋਸ ਰੈਲੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਤੋਂ ਸਵੇਰੇ 11 ਵਜੇ ਸ਼ੁਰੂ ਹੋਈ ਜੋ ਕਿ ਸਾਦਿਕ ਚੌਂਕ, ਘਨਈਆ ਚੌਂਕ, ਹੁੱਕੀ ਚੌਂਕ, ਜੁਬਲੀ ਸਿਨੇਮਾ ਚੌਂਕ, ਬੱਸ ਸਟੈਂਡ, ਨਹਿਰੂ ਸ਼ਾਪਿੰਗ ਸੈਟਰ ਤੋਂ ਹੁੰਦੀ ਹੋਈ ਹਸਪਤਾਲ ਵਿਖੇ ਹੀ ਸਮਾਪਤ ਹੋਈ।
ਇਸ ਦੌਰਾਨ ਜੁਬਲੀ ਸਿਨੇਮਾ ਚੌਂਕ ਵਿੱਚ ਲਗਪਗ 2 ਘੰਟਿਆਂ ਲਈ ਚੱਕਾ ਜਾਮ ਕੀਤਾ ਗਿਆ।

Be the first to comment

Leave a Reply