ਫ਼ਿਰਕੂ ਸੋਚ ਵਿਰੁਧ ਲੜਾਈ ਹੈ ਰਾਸ਼ਟਰਪਤੀ ਦੀ ਚੋਣ: ਸੋਨੀਆ ਗਾਂਧੀ

ਨਵੀਂ ਦਿੱਲੀ  – ਰਾਸ਼ਟਰਪਤੀ ਦੀ ਚੋਣ ਤੋਂ ਇਕ ਦਿਨ ਪਹਿਲਾਂ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਇਸ ਮੁਕਾਬਲੇ ਨੂੰ ਫ਼ਿਰਕੂ ਅਤੇ ਵੰਡੀਆਂ ਪਾਉਣ ਵਾਲੀ ਸੋਚ ਵਿਰੁਧ ਲੜਾਈ ਕਰਾਰ ਦਿਤਾ। ਰਾਸ਼ਟਰਪਤੀ ਅਤੇ ਉਪਰਾਸ਼ਟਰਪਤੀ ਦੇ ਦੇ ਅਹੁਦੇ ਲਈ ਵਿਰੋਧੀ ਧਿਰ ਦੇ ਉਮੀਦਵਾਰਾਂ ਮੀਰਾ ਕੁਮਾਰ ਤੇ ਗੋਪਾਲ ਕ੍ਰਿਸ਼ਨ ਗਾਂਧੀ ਦੀ ਮੌਜੂਦਗੀ ਵਿਚ ਵੱਖ ਵੱਖ ਪਾਰਟੀਆਂ ਦੇ ਨੇਤਾਵਾਂ ਨੂੰ ਸੰਬੋਧਨ ਕਰਦਿਆਂ ਸੋਨੀਆ ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿਚ ਅੰਕੜੇ ਸਾਡੇ ਵਿਰੁਧ ਹੋ ਸਕਦੇ ਹਨ ਪਰ ਲੜਾਈ ਲੜੀ ਜਾਵੇਗੀ ਅਤੇ ਪੂਰੇ ਜ਼ੋਰ ਨਾਲ ਲੜੀ ਜਾਵੇਗੀ। ਸੋਨੀਆ ਨੇ ਕਿਹਾ, ”ਅਸੀ ਭਾਰਤ ਨੂੰ ਅਜਿਹੇ ਲੋਕਾਂ ਦਾ ਬੰਦੀ ਨਹੀਂ ਬਣਨ ਦੇ ਸਕਦੇ ਜੋ ਇਸ ਉਪਰ ਫ਼ਿਰਕੂ ਅਤੇ ਵੰਡੀਆਂ ਪਾਉਣ ਵਾਲਾ ਨਜ਼ਰੀਆ ਥੋਪਣਾ ਚਾਹੁੰਦੇ ਹਨ।” ਕਾਂਗਰਸ ਦੀ ਪ੍ਰਧਾਨ ਨੇ ਆਖਿਆ, ”ਸਾਨੂੰ ਹੁਣ ਵਧੇਰੇ ਸੁਚੇਤ ਹੋਣਾ ਪਵੇਗਾ ਕਿ ਅਸੀ ਕੌਣ ਹਾਂ? ਅਪਣੀ ਆਜ਼ਾਦੀ ਦੀ ਲੜਾਈ ਅਸੀ ਕਿਸ ਵਾਸਤੇ ਲੜੀ? ਅਤੇ ਅਸੀ ਅਪਣਾ ਭਵਿੱਖ ਕਿਹੋ ਜਿਹਾ ਚਾਹੁੰਦੇ ਹਾਂ?

Be the first to comment

Leave a Reply