ਫ਼ਿਲਮ ‘ਪਦਮਾਵਤ’ ਅਮਰੀਕਾ ਵਿੱਚ 2ਡੀ ਤੇ 3ਡੀ ਵਿੱਚ ਵਿਖਾਈ ਜਾ ਰਹੀ ਹੈ

ਨਵੀਂ ਦਿੱਲੀ: ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਪਦਮਾਵਤ’ ਅਮਰੀਕਾ ਦੇ ਕਈ ਥਿਏਟਰਾਂ ਵਿੱਚ ਹਾਉਸਫੁੱਲ ਚੱਲ ਰਹੀ ਹੈ। ਇਹ ਫ਼ਿਲਮ ਅਮਰੀਕਾ ਵਿੱਚ 2ਡੀ ਤੇ 3ਡੀ ਵਿੱਚ ਵਿਖਾਈ ਜਾ ਰਹੀ ਹੈ। ਹਿਊਸਟਨ ਵਿੱਚ ਸਾਰੇ ਥਿਏਟਰਾ ਵਿੱਚ ਫ਼ਿਲਮ ਹਾਉਸਫੁੱਲ ਹੈ। ਸ਼ੁਰੂਆਤੀ ਦਿਨਾਂ ਵਿੱਚ ਹੀ ਇੱਕ ਦਿਨ ਵਿੱਚ 24 ਸ਼ੋਅ ਵਿਖਾਏ ਜਾ ਰਹੇ ਹਨ। ਬਾਕਸ ਆਫ਼ਿਸ ਰਿਪੋਰਟਾਂ ਮੁਤਾਬਕ ਫ਼ਿਲਮ ਨੇ ਸ਼ਨੀਵਾਰ ਤੱਕ 34,88,239 ਡਾਲਰ ਦੀ ਕਮਾਈ ਕਰ ਲਈ ਹੈ। ਫ਼ਿਲਮ ਨੇ ਪਹਿਲੇ ਦਿਨ 27 ਜਨਵਰੀ ਨੂੰ 18,41,628 ਅਮਰੀਕੀ ਡਾਲਰ ਦੀ ਕਮਾਈ ਕਰਕੇ ਬਾਲੀਵੁੱਡ ਦੀਆਂ ਫ਼ਿਲਮਾਂ ਦੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ। ਇਸ ਤੋਂ ਪਹਿਲਾਂ ਆਮਿਰ ਖ਼ਾਨ ਦੀ ‘ਪੀਕੇ’ ਨੇ ਅਮਰੀਕਾ ਵਿੱਚ ਪਹਿਲੇ ਦਿਨ 14,18,817 ਡਾਲਰ ਦੀ ਕਮਾਈ ਕੀਤੀ ਸੀ।

Be the first to comment

Leave a Reply