ਦੁਬਈ ਵਿੱਚ ਫ਼ਾਸੀ ਦੀ ਸਜ਼ਾ-ਯਾਫ਼ਤਾ ਪੰਜਾਬੀ ਨੌਜਵਾਨ ਦੀ ਮ੍ਰਿਤਕ ਦੇਹ ਓਬਰਾਏ ਦੇ ਯਤਨਾਂ ਸਦਕਾ ਭਾਰਤ ਪੁੱਜੀ

ਪਟਿਆਲਾ 12 ਮਈ (ਸਾਂਝੀ ਸੋਚ ਬਿਊਰੋ )- ਸਰਬੱਤ ਦਾ ਭਲਾ ਟਰੱਸਟ ਦੇ ਮੁੱਖੀ ਡਾ: ਐਸ.ਪੀ.ਸਿੰਘ ਓਬਰਾਏ ਬ ਖੁਦ ਕਤਲ ਦੇ ਇੱਕ ਮਾਮਲੇ ਵਿੱਚ ਦੁਬਈ ਦੀ ਜੇਲ ਵਿੱਚ ਫ਼ਾਸੀ ਦੀ ਸਜ਼ਾ ਯਾਫ਼ਤਾ ਗੁਰਦਾਸਪੁਰ ਜ਼ਿਲੇ ਦੇ ਪੰਜਾਬੀ ਨੌਜਵਾਨ ਅਮਰਜੀਤ ਸਿੰਘ, ਜਿਸ ਦੀ ਬੀਤੀ 3 ਮਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਦੀ ਮ੍ਰਿਤਕ ਦੇਹ ਅੱਜ ਅੰਮ੍ਰਿਤਸਰ ਹਵਾਈ ਅੱਡੇ ਵਿਖੇ ਲੈ ਕੇ ਪੁੱਜੇ।
ਸਰਬਤ ਭਲਾ ਚੈਰੀਟੇਬਲ ਟਰਸਟ ਦੇ ਪਟਿਆਲਾ ਸਥਿਤ ਦਫਤਰ ਤੋਂ ਜਾਰੀ ਇਕ ਪ੍ਰੈਸ ਨੋਟ ਵਿਚ ਕਿਹਾ ਗਿਆ ਹੈ ਕਿ ਜਦੋ ਸ ਓਬਰਾਏ ਹਵਾਈ ਅੱਡੇ ਤੇ ਪੁਜੇ ਤਾ ਵਿਰਲਾਪ ਨਾਲ ਸਮੁੱਚਾ ਮਾਹੌਲ ਗ਼ਮਗੀਨ ਹੋ ਗਿਆ। ਮ੍ਰਿਤਕ ਦੇ ਪਿਤਾ ਗੁਰਚਰਨ ਸਿੰਘ ਵਾਸੀ ਪਿੰਡ ਭੰਬੋਈ, ਜ਼ਿਲਾ ਗੁਰਦਾਸਪੁਰ ਨੇ ਦੱਸਿਆ ਕਿ ਉਸਦਾ ਪੁੱਤਰ ਅਮਰਜੀਤ ਸਿੰਘ 2006 ਵਿੱਚ ਰੋਟੀ-ਰੋਜ਼ੀ ਕਮਾਉਣ ਦੇ ਮਕਸਦ ਨਾਲ ਦੁਬਈ ਗਿਆ ਸੀ ਪਰ 2009 ‘ਚ ਉੱਥੇ ਹੋਏ ਇੱਕ ਕਤਲ ਦੇ ਮਾਮਲੇ ‘ਚ ਗ੍ਰਿਫ਼ਤਾਰ ਹੋ ਗਿਆ ਸੀ। ਹੇਠਲੀ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਉਪਰੰਤ ਉੱਥੋਂ ਦੀ ਸੁਪਰੀਮ ਕੋਰਟ ਨੇ ਅਮਰਜੀਤ ਸਿੰਘ ਨੂੰ ਫ਼ਾਂਸੀ ਦੀ ਸਜ਼ਾ ਸੁਣਾ ਦਿੱਤੀ ਸੀ, ਜਿਸ ਕਰਕੇ ਪਰਿਵਾਰ ਨੂੰ ਆਪਣੇ ਲਾਡਲੇ ਦਾ ਜਿਊਂਦੇ-ਜੀਅ ਵਾਪਸਿ ਘਰ ਮੁੜਨ ਦਾ ਤੌਖ਼ਲਾ ਲਗ਼ਤਾਰ ਸਤਾਉਂਦਾ ਰਿਹਾ ਸੀ। ਗੁਰਚਰਨ ਸਿੰਘ ਅਨੁਸਾਰ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ 3 ਮਈ, 2017 ਨੂੰ ਉਸ ਦੀ ਜੇਲ ਵਿੱਚ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਸ ਨੇ ਦੱੋਿਸਆ ਕਿ ਉਹ ਆਪਣੇ ਪੁੱਤ ਦੀ ਲਾਸ਼ ਵਾਪਸ ਲਿਆਉਣ ਲਈ ਜਦੋ-ਜਹਿਦ ਕਰਦੇ ਰਹੇ ਪਰ ਕਾਮਯਾਬੀ ਨਹੀਂ ਮਿਲ ਰਹੀ ਸੀ। ਅੰਤ ਉਹਨਾਂ ਦਾ ਸੰਪਰਕ ਸਰਬੱਤ ਦਾ ਭਲਾ ਟਰੱਸਟ ਦੇ ਮੁੱਖੀ ਡਾ: ਐਸ.ਪੀ. ਸਿੰਘ ਓਬਰਾਏ ਨਾਲ ਹੋਇਆ ਜੋ ਆਪਣੇ ਖਰਚੇ ‘ਤੇ ਦੋ ਦਿਨ ਦੇ ਵਿੱਚ ਹੀ ਸਾਰੇ ਦਸਤਾਵੇਜ਼ ਮੁਕੰਮਲ ਕਰਕੇ ਖ਼ੁਦ ਮ੍ਰਿਤਕ ਦੇਹ ਲੈ ਕੇ ਅੱਜ ਅੰਮ੍ਰਿਤਸਰ ਆਏ ਹਨ। ਉਨਾਂ ਡਾ: ਐਸ.ਪੀ. ਸਿੰਘ ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾ: ਓਬਰਾਏ ਦੇ ਯਤਨਾ ਸਦਕਾ ਹੀ ਸਾਨੂੰ ਸਾਡਾ ਪੁੱਤਰ ਦੀ ਮ੍ਰਿਤਕ ਦੇਹ ਦੇ ਦਰਸ਼ਨ ਕਰਨੇ ਨਸੀਬ ਹੋਏ ਹਨ।
ਮ੍ਰਿਤਕ ਦੇਹ ਲੈ ਕੇ ਸ੍ਰੀ ਗੁਰੂ ਰਾਮਦਾਸ ਏਅਰਪੋਰਟ ਤੇ ਪਹੁੰਚੇ ਐਸ.ਪੀ.ਓਬਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿ ਦੱਸਿਆ ਕਿ ਇਸ ਨੌਜਵਾਨ ਨੂੰੁ ਪਹਿਲਾਂ 13 ਨੌਜਵਾਨਾਂ ਨਾਲ ਉਮਰ ਕੈਦ ਹੋਈ ਸੀ, ਪਰ ਬਾਅਦ ਵਿੱਚ ਸੁਪਰੀਮ ਕੋਰਟ ਵਿੱਚ ਪਾਈ ਅਪੀਲ ਦੌਰਾਨ ਅਮਰਜੀਤ ਸਿੰਘ ਨੂੰ ਮੇਜਰ ਸਿੰਘ ਨਾਲ ਫ਼ਾਂਸੀ ਦੀ ਸਜ਼ਾ ਹੋ ਗਈ ਸੀ। ਸਜ਼ਾ ਮੁਆਫ਼ੀ ਲਈ ਯਤਨ ਜਾਰੀ ਸਨ ਪਰ ਇਸ ਨੂੰ ਦਿਲ ਦਾ ਦੌਰਾ ਪੈਣ ਕਾਰਨ 3 ਮਈ ਨੂੰ ਮੌਤ ਹੋ ਗਈ। ਡਾ: ਓਬਰਾਏ ਨੇ ਦੱਸਿਆ ਕਿ ਹੁਣ ਤੱਕ ਸਰਬੱਤ ਦਾ ਭਲਾ ਟਰੱਸਟ ਵੱਲੋਂ 43 ਲੋਕਾਂ ਦੀਆਂ ਮ੍ਰਿਤਕ ਦੇਹਾਂ ਉਹਨਾਂ ਦੇ ਵਾਰਸਾਂ ਕੋਲ ਪਹੁੰਚਾਈਆਂ ਜਾ ਚੁੱਕੀਆਂ ਹਨ। ਉਹਨਾਂ ਦੱਸਿਆ ਕਿ ਅਮਰਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੌਰਾਨ ਦੁਬਈ ਸਥਿਤ ਭਾਰਤੀ ਦੂਤਘਰ ਵਿੱਚ ਕੌਂਸਲ ਲੇਬਰ ਅਤੇ ਵੈਲਫ਼ੇਅਰ ਜਸਪਾਲ ਸਿੰਘ ਅਤੇ ਬਲਦੀਪ ਸਿੰਘ ਲੋਕ ਸੰਪਰਕ ਅਧਿਕਾਰੀ ਅਪੈਕਸ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ੳਪਰੰਤ ਡਾ: ਓਬਰਾਏ ਟਰੱਸਟ ਦੇ ਹੋਰ ਮੈਂਬਰਾਂ ਨਾਲ ਮ੍ਰਿਤਕ ਦੇ ਪਿੰਡ ਭੰਬੋਈ ਵਿਖੇ ਉਸ ਦੇ ਅੰਤਮ ਸੰਸਕਾਰ ‘ਚ ਸ਼ਾਮਲ ਹੋਏ।
ਇਸ ਮੌਕੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਮਾਤਾ ਜਗੀਰ ਕੌਰ ਔਜਲਾ, ਟਰੱਸਟ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਸੁਖਦੀਪ ਸਿੰਘ ਸਿੱਧੂ, ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ, ਖ਼ਜਾਨਚੀ ਹਰਜਿੰਦਰ ਸਿੰਘ ਹੇਰ, ਸੀਨੀਅਰ ਆਗੂ ਨਵਜੀਤ ਸਿੰਘ ਘਈ, ਗੁਰਦਾਸਪੁਰ ਜ਼ਿਲਾ ਪ੍ਰਧਾਨ ਰਵਿੰਦਰ ਸਿੰਘ ਮਠਾੜੂ, ਸਵਿੰਦਰ ਸਿੰਘ, ਜਗਜੀਤ ਸਿੰਘ ਰਾਜਨ, ਰਮਿੰਦਰ ਸਿੰਘ, ਰਜਿੰਦਰ ਸੰਧੂ ਤੇ ਸਲਵਿੰਦਰ ਸਿੰਘ ਬਿੱਟੂ ਨੇ ਵੀ ਪਹੁੰਚ ਕੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

Be the first to comment

Leave a Reply