100 ਕਰੋੜ ਰੁਪਏ ਦੀ ਲਾਗਤ ਨਾਲ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਨਵੀਨੀਕਰਨ ਕੀਤਾ ਜਾਵੇਗਾ

????????????????????????????????????

ਚੰਡੀਗੜ੍ਹ – 100 ਕਰੋੜ ਰੁਪਏ ਦੀ ਰਾਸ਼ੀ ਦੁਆਰਾ ਯੂਨੀਵਰਸਲ ਸਿਹਤ ਬੀਮਾ ਅਧੀਨ ਦਲਿਤ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਹੋਣਗੀਆਂ
ਚੰਡੀਗੜ੍ਹ, 20 ਜੂਨ, 2017 : ਪੰਜਾਬ ਸਰਕਾਰ ਨੇ ਅੱਜ ਸੂਬੇ ਦੇ ਲੋਕਾਂ ਨੂੰ ਮਿਆਰੀ ਅਤੇ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਆਪਣੀ ਵਚਨਬੱਧਤਾ ਨੂੰ ਨਿਭਾਉਂਦੇ ਹੋਏ 1358 ਕਰੋੜ ਰੁਪਏ ਦਾ ਸਾਲਾਨਾ ਬਜਟ ਵਿਧਾਨ ਸਭਾ ਵਿਚ ਪੇਸ਼ ਕੀਤਾ ਹੈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਸਿਹਤ ਅਤੇ ਮੈਡੀਕਲ ਸਿੱਖਿਆ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ 2016-17 ਦੇ ਬਜਟੀ ਅਨੁਮਾਨਾਂ ਦੇ ਮੁਕਾਬਲੇ 2017-18 ਵਿਚ ਸਿਹਤ ਸੈਕਟਰ ਲਈ 14.21 ਫੀਸਦੀ ਵਾਧਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਵਿੱਤੀ ਮਜਬੂਰੀਆਂ ਹੋਣ ਦੇ ਬਾਵਜੂਦ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਾਂਹਵਧੂ ਸੋਚ ਸਦਕਾ ਤਰਕਸੰਗਤ ਨਾਲ ਸਿਹਤ ਸੇਵਾਵਾਂ ਦੇ ਬਜਟ ਨੂੰ ਵਧਾਇਆ ਗਿਆ ਹੈ ਜਿਸ ਨਾਲ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਯਕੀਨੀ ਤੌਰ ‘ਤੇ ਮਿਲ ਸਕਣਗੀਆਂ।

ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਰਾਸ਼ਟਰੀ ਸਿਹਤ ਮਿਸ਼ਨ ਪ੍ਰੋਗਰਾਮ ਅਧੀਨ 777 ਕਰੋੜ੍ਹ ਰੁਪਏ ਦੇ ਨਾਲ ਕਫਾਇਤੀ ਅਤੇ ਸੁਚਾਰੂ ਸਹਿਤ ਸੇਵਾਵਾਂ ਮੁਹੱਈਆ ਹੋਣਗੀਆਂ ਜਦਕਿ 38 ਕਰੋੜ੍ਹ ਰੁਪਏ ਐਮਰਜੈਂਸੀ ਹਾਲਾਤਾਂ ਵਿਚ 108 ਐਂਬੂਲੈਂਸ ਸੇਵਾ ਅਤੇ 104 ਹੈਲਪ ਲਾਈਨ ਸੇਵਾ ਲਈ, 30 ਕਰੋੜ ਰੁਪਏ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਅਧੀਨ ਕੈਂਸਰ ਪੀੜਤਾਂ ਦੇ ਇਲਾਜ ਲਈ , 100 ਕਰੋੜ ਰੁਪਏ ਦਲਿਤ ਲੋਕਾਂ ਦੇ ਯੂਨੀਵਰਸਲ ਸਿਹਤ ਬੀਮੇ ਲਈ ,50 ਕਰੋੜ ਰੁਪਏ ਕੈਂਸਰ ਅਤੇ ਨਸ਼ਾ ਮੁਕਤੀ ਇਲਾਜ ਬੁਨਿਆਦੀ ਢਾਂਚੇ ਦੀ ਸਿਰਜਣਾ ਲਈ, 50 ਕਰੋੜ ਰੁਪਏ ਰਾਜ ਵਿਚ ਮੁੱਢਲੇ ਪੇਂਡੂ ਮੁੜ ਵਸੇਬਾ ਅਤੇ ਨਸ਼ਾ ਮੁਕਤੀ ਕੇਂਦਰਾਂ ਦੀ ਸਥਾਪਤੀ ਲਈ, 50 ਕਰੋੜ ਰੁਪਏ ਤੀਸਰਾ ਦਰਜਾ ਕੈਂਸਰ ਸੰਭਾਲ ਕੇਂਦਰ ਲਈ ਮੁਹੱਈਆ ਕਰਵਾਏ ਗਏ ਹਨ।
ਸਿਹਤ ਮੰਤਰੀ ਨੇ ਦੱਸਿਆ ਕਿ 2017-18 ਵਿਚ 10 ਕਰੋੜ ਰੁਪਏ ਦੀ ਲਾਗਤ ਨਾਲ ਐਸ ਏ ਐਸ ਨਗਰ (ਮੁਹਾਲੀ) ਵਿਖੇ ਇਕ ਨਵਾਂ ਮੈਡੀਕਲ ਕਾਲਜ ਸਥਾਪਿਤ ਕੀਤਾ ਜਾਵੇਗਾ।ਇਸ ਮੈਡੀਕਲ ਕਾਲਜ ਦੁਆਰਾ ਸੂਬੇ ਦੇ ਲੋਕਾਂ ਨੂੰ ਬਿਹਤਰ ਅਤੇ ਮਿਆਰੀ ਸੇਵਾਵਾਂ ਦੇ ਨਾਲ ਡਾਕਟਰਾਂ ਦੀ ਕਮੀ ਨੂੰ ਯਕੀਨੀ ਤੌਰ ‘ਤੇ ਦੂਰ ਕੀਤਾ ਜਾਵੇਗਾ। ਕੈਂਸਰ ਪੀੜਤਾਂ ਨੂੰ ਵੱਧਿਆ ਸਿਹਤ ਸੇਵਾਵਾਂ ਦੇ ਲਈ ਫਾਜ਼ਿਲਕਾ ਅਤੇ ਹੁਸ਼ਿਆਰਪੁਰ ਵਿਖੇ 50 ਕਰੋੜ ਰੁਪਏ ਦੀ ਲਾਗਤ ਨਾਲ ਤੀਸਰਾ ਦਰਜਾ ਸੰਭਾਲ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ।100 ਕਰੋੜ ਰੁਪਏ ਦੀ ਲਾਗਤ ਨਾਲ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਨਵੀਨੀਕਰਨ ਅਤੇ ਢਾਂਚੇ ਦਾ ਵਿਕਾਸ ਕੀਤਾ ਜਾਵੇਗਾ। ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਯੂਨੀਵਰਸਲ ਸਿਹਤ ਬੀਮਾ ਸਕੀਮ ਅਧੀਨ ਤੀਜੇ ਦਰਜੇ ਦੀਆਂ ਇਲਾਜ ਸੇਵਾਵਾਂ ਮੁਹੱਈਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਆਮ ਲੋਕ ਦਾ ਹਸਪਤਾਲ ਵਿਚ ਭਰਤੀ ਹੋਣ ਕਰਕੇ ਤੀਜੇ ਦਰਜੇ ਦੇ ਇਲਾਜ ਦੋਰਾਨ ਵੱਡੇ ਵਿਤੀ ਘਾਟੇ ਨੂੰ ਝੱਲਣਾ ਪੈਂਦਾ ਸੀ ਪਰ ਇਸ ਬੀਮਾ ਸਕੀਮ ਨਾਲ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।ਇਸ ਤੋਂ ਇਲਾਵਾ ਬੀਮਾ ਸਕੀਮ ਅਧੀਨ ਕਿਸੇ ਦੁਰਘਟਨਾ ਵਿਚ ਅਪੰਗਤਾ ਹੋਣ ਦੇ ਨਾਲ ਪ੍ਰਾਇਮਰੀ ਅਤੇ ਸੈਕੰਡਰੀ  ਇਲਾਜ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।  ਇਸ ਸਕੀਮ ਨੂੰ ਲਾਗੂ ਕਰਨ ਲਈ ਸਾਲ 2017-18 ਲਈ 100 ਕਰੋੜ ਰੁਪਏ ਦਾ ਮੁੱਢਲਾ ਉਪਬੰਧ ਕੀਤਾ ਗਿਆ ਹੈ।

Be the first to comment

Leave a Reply

Your email address will not be published.


*