11ਵੀਂ ਵਾਰ ਫਾਈਨਲ ‘ਚ ਫੈਡਰਰ, ਖਿਤਾਬੀ ਟੱਕਰ ਸਿਲਿਚ ਨਾਲ

ਲੰਡਨ –  ਗ੍ਰਾਸ ਕੋਰਟ ਦੇ ਬੇਤੋਜ ਬਾਦਸ਼ਾਹ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਚੇਕ ਗਣਰਾਜ ਦੇ ਟਾਮਸ ਬੇਰਦਿਚ ਨੂੰ ਸ਼ੁੱਕਰਵਾਰ ਨੂੰ 7-6, 7-6, 6-4, ਨਾਲ ਹਰਾ ਕੇ 11ਵੀਂ ਵਾਰ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਪੁਰਸ਼ ਸਿੰਗਲ ਦੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਸੱਤ ਵਾਰ ਦੇ ਚੈਂਪੀਅਨ ਫੈਡਰਰ ਹੁਣ ਅੱਠਵਾਂ ਵਿੰਬਲਡਨ ਅਤੇ 19ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਣ ਤੋਂ ਇਕ ਕਦਮ ਦੂਰ ਰਹਿ ਗਿਆ ਹੈ। ਉਸ ਨੇ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਦੀ ਚੁਣੌਤੀ ‘ਤੇ ਕਾਬੂ ਪਾਉਣਾ ਹੋਵੇਗਾ ਜਿਸ ਨੇ ਪਹਿਲੇ ਸੈਮੀਫਾਈਨਲ ‘ਚ ਪਹਿਲਾਂ ਸੈੱਟ ਹਾਰ ਜਾਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਅਮਰੀਕਾ ਦੇ ਸੈਮ ਕਵੇਰੀ ਨੂੰ 6-7, 6-4, 7-6, 7-5 ਨਾਲ ਹਰਾ ਕੇ ਪਹਿਲੀ ਵਾਰ ਵਿੰਬਲਡਨ ਚੈਂਪੀਅਨਸ਼ਿਪ ਦੇ ਖਿਤਾਬੀ ਮੁਕਾਬਲੇ ‘ਚ ਜਗ੍ਹਾ ਬਣਾਈ। ਫੈਡਰਰ ਨੇ ਬੇਰਦਿਚ ਨੂੰ ਹਰਾਉਣ ‘ਚ 2 ਘੰਟੇ 18 ਮਿੰਟ ਦਾ ਸਮਾਂ ਲੱਗਿਆ। ਫੈਡਰਰ ਨੇ ਪਹਿਲੇ 2 ਸੈੱਟ ਦੇ ਟਾਈ ਬ੍ਰੇਕ 7-4, 7-4 ਨਾਲ ਜਿੱਤੇ। ਉਸ ਨੇ ਤੀਜਾ ਸੈੱਟ 6-4 ਨਾਲ ਜਿੱਤ ਕੇ ਮੁਕਾਬਲਾ ਲਗਾਤਾਰ ਸੈੱਟਾਂ ‘ਚ ਸਮਾਪਤ ਕਰ ਦਿੱਤਾ ਅਤੇ 11ਵੀਂ ਵਾਰ ਫਾਈਨਲ ‘ਚ ਪਹੁੰਚ ਗਿਆ। ਫੈਡਰਰ ਦਾ ਸਿਲਿਚ ਖਿਲਾਫ 6-1 ਦਾ ਕਰੀਅਰ ਰਿਕਾਰਡ ਹੈ। 35 ਸਾਲਾ ਫੈਡਰਰ ਫਾਈਨਲ ‘ਚ ਪਹੁੰਚਣ ਦੇ ਨਾਲ ਹੀ ਓਪਨ ਯੁਗ ‘ਚ ਵਿੰਬਲਡਨ ਦੇ ਦੂਜੇ ਸਭ ਤੋਂ ਵੱਧ ਉਮਰ ਵਾਲਾ ਫਾਈਨਲ ਲਿਸਟ ਬਣ ਗਿਆ। ਇਸ ਤੋਂ ਪਹਿਲਾਂ ਸੱਤਵੀਂ ਸੀਡ ਸਿਲਿਚ ਨੇ 24ਵੀਂ ਸੀਡ ਕਵੇਰੀ ਦੇ ਖਤਰਨਾਕ ਨੂੰ ਸੈਮੀਫਾਈਨਲ ‘ਚ ਰੋਕ ਲਿਆ। ਕਵੇਰੀ ਨੇ ਕੁਆਰਟਰਫਾਈਨਲ ‘ਚ ਵਿਸ਼ਵ ਦੇ ਨੰਬਰ ਇਕ ਖਿਡਾਰੀ ਅਤੇ ਸਾਬਕਾ ਚੈਂਪੀਅਨ ਬ੍ਰਿਟੇਨ ਦੇ ਐਂਡੀ ਮਰੇ ਨੂੰ ਪੰਜ ਸੈੱਟਾਂ ‘ਚ ਹਰਾ ਕੇ 42 ਯਤਨਾਂ ‘ਚ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਸੈਮੀਫਾਈਨਲ ‘ਚ ਜਗ੍ਹਾ ਬਣਾਈ ਸੀ। ਕਵੇਰੀ ਨੇ ਸੈਮੀਫਾਈਨਲ ‘ਚ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਪਹਿਲੇ ਸੈੱਟ ਦਾ ਟਾਈ ਬ੍ਰੇਕ 8-6 ਨਾਲ ਜਿੱਤ ਲਿਆ ਕ੍ਰੋਏਸ਼ੀਆ ਖਿਡਾਰੀ ਨੇ ਫਿਰ ਜੋਰਦਾਰ ਵਾਪਸੀ ਕੀਤੀ ਅਤੇ ਦੂਜਾ ਸੈੱਟ 6-4 ਨਾਲ ਜਿੱਤ ਲਿਆ। ਉਸ ਨੇ ਤੀਜੇ ਸੈੱਟ ਦਾ ਟਾਈ ਬ੍ਰੇਕ 7-3 ਨਾਲ ਜਿੱਤਿਆ। ਸਿਲਿਚ ਨੇ ਚੌਥੇ ਸੈੱਟ ਦੇ ਨੂੰ12ਵੇਂ ਗੇਮ ‘ਚ ਸਫਲਤਾ ਬ੍ਰੇਕ ਹਾਸਲ ਕੀਤਾ ਅਤੇ ਮੈਚ 2 ਘੰਟੇ 56 ਮਿੰਟ ‘ਚ ਸਮਾਪਤ ਕਰਕੇ ਫਾਈਨਲ ‘ਚ ਜਗ੍ਹਾ ਬਣਾ ਲਈ।

Be the first to comment

Leave a Reply