11 ਸਾਲ ਦੀ ਸਜ਼ਾ ਪੂਰੀ ਕਰਨ ਵਾਲੀ ਪਾਕਿਸਤਾਨ ਦੀ ਮਹਿਲਾ ਫਾਤਿਮਾ ਦੀ ਬੇਟੀ ਹਿਨਾ ਆਪਣੀ ਮਾਂ ਤੇ ਮਾਸੀ ਨਾਲ ਪਾਕਿਸਤਾਨ ਹੋਈ ਰਵਾਨਾ

ਅੰਮ੍ਰਿਤਸਰ — ਨਸ਼ਾ ਸਮੱਗਲਿੰਗ ਦੇ ਮਾਮਲੇ ਵਿਚ 11 ਸਾਲ ਦੀ ਸਜ਼ਾ ਪੂਰੀ ਕਰਨ ਵਾਲੀ ਪਾਕਿਸਤਾਨ ਦੀ ਮਹਿਲਾ ਫਾਤਿਮਾ ਦੀ ਬੇਟੀ ਹਿਨਾ ਆਪਣੀ ਮਾਂ ਤੇ ਮਾਸੀ ਨਾਲ ਪਾਕਿਸਤਾਨ ਰਵਾਨਾ ਹੋ ਗਈ ਹੈ। ਹਿਨਾ ਆਪਣੇ ਜਨਮ ਦਿਨ ਦੇ ਬਾਅਦ ਪਹਿਲੀ ਵਾਰ ਆਪਣੇ ਪਿਤਾ ਫੈਜ਼ ਉਲ ਰਹਿਮਾਨ ਦੀ ਸੂਰਤ ਦੇਖੇਗੀ। ਹਿਨਾ ਦੀ ਮਾਂ ਫਾਤਿਮਾ ਅਤੇ ਮਾਸੀ ਮੁਮਤਾਜ ਕਰੀਬ 11 ਸਾਲ ਪਹਿਲਾਂ ਭਾਰਤ ਆਈਆਂ ਸਨ ਅਤੇ ਇਸ ਦੌਰਾਨ ਹਿਨਾ ਦੀ ਨਾਨੀ ਰਾਸ਼ਿਦਾ ਬੀਬੀ ਵੀ ਇਨ੍ਹਾਂ ਦੇ ਨਾਲ ਸੀ ਪਰ ਇਨ੍ਹਾਂ ਤਿੰਨਾਂ ਨੂੰ ਨਸ਼ਾ ਸਮੱਗਲਿੰਗ ਦੇ ਮਾਮਲੇ ਵਿਚ ਅਟਾਰੀ ਸਰਹੱਦ ‘ਤੇ ਗ੍ਰਿਫਤਾਰ ਕਰ ਲਿਆ ਗਿਆ ਸੀ। ਜਿਸ ਸਮੇਂ ਇਨ੍ਹਾਂ ਤਿੰਨਾਂ ਦੀ ਗ੍ਰਿਫਤਾਰੀ ਹੋਈ ਉਸ ਸਮੇਂ ਫਾਤਿਮਾ ਗਰਭਵਤੀ ਸੀ ਅਤੇ ਲੁਧਿਆਣਾ ਦੀ ਜੇਲ ਵਿਚ ਹੀ ਫਾਤਿਮਾ ਨੇ ਹਿਨਾ ਨੂੰ ਜਨਮ  ਦਿੱਤਾ।

Be the first to comment

Leave a Reply

Your email address will not be published.


*