
ਪੰਚਕੂਲਾ— ਜਬਰ-ਜ਼ਨਾਹ ਦੇ ਦੋਸ਼ਾਂ ਕਾਰਨ ਜੇਲ ਵਿਚ 20 ਸਾਲਾਂ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਫਰਾਰ ਹੋਣ ਦੌਰਾਨ 12 ਦਿਨਾਂ ਤੱਕ ਪਨਾਹ ਦੇਣ ਦੇ ਮਾਮਲੇ ਵਿਚ ਏ. ਸੀ. ਪੀ. ਮੁਕੇਸ਼ ਮਲਹੋਤਰਾ ਦੀ ਅਗਵਾਈ ਵਿਚ ਬਣੀ ਐੱਸ. ਆਈ. ਟੀ. ਨੇ ਪੰਜਾਬ ਦੇ ਜ਼ਿਲਾ ਮੁਕਤਸਰ ਦੇ ਪਿੰਡ ਠੰਡੇਵਾਲੀ ਦੇ ਰਹਿਣ ਵਾਲੇ ਗੁਰਮੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਹਨੀਪ੍ਰੀਤ ਦੇ ਨਾਲ ਜਿਸ ਸੁਖਦੀਪ ਕੌਰ ਨੂੰ ਕਾਬੂ ਕੀਤਾ ਗਿਆ ਸੀ, ਗੁਰਮੀਤ ਸਿੰਘ ਉਸ ਦਾ ਰਿਸ਼ਤੇਦਾਰ ਹੈ।
Leave a Reply
You must be logged in to post a comment.