12 ਵਜਦੇ ਹੀ ਲੋਕਾਂ ਨੇ ਆਤਿਸ਼ਬਾਜੀ ਕਰ ਕੇ ਨਵੇਂ ਸਾਲ ਦਾ ਕੀਤਾ ਸਵਾਗਤ

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਪੂਰੇ ਭਾਰਤ ‘ਚ ਲੋਕਾਂ ਨੇ ਪੂਰੇ ਜੋਸ਼ ਅਤੇ ਮਸਤੀ ਨਾਲ ਨੱਚ ਗਾ ਕੇ ਨਵੇਂ ਸਾਲ ਦਾ ਸਵਾਗਤ ਕੀਤਾ। ਇਸ ਮੌਕੇ ਰਾਜਧਾਨੀ ਦਿੱਲੀ ‘ਚ ਨਵੇਂ ਸਾਲ ਦੇ ਸਵਾਗਤ ਲਈ ਵੱਖ-ਵੱਖ ਹੋਟਲਾਂ ਅਤੇ ਰੈਸਟੋਰੈਂਟਾਂ ‘ਚ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ਸੀ। ਦਿੱਲੀ ਦੇ ਦਿਲ ‘ਕਨਾਟ ਪਲੇਸ’ ‘ਚ ਲੋਕਾਂ ਦੀ ਭਾਰੀ ਭੀੜ ਜਮ੍ਹਾ ਹੋਈ। ਇਸ ਮੌਕੇ ਸੁਰੱਖਿਆ ਦੇ ਵਿਆਪਕ ਇੰਤਜ਼ਾਮ ਕੀਤੇ ਗਏ ਸਨ। ਇਸ ਦੌਰਾਨ ਸੜਕਾਂ ‘ਤੇ ਕਈ ਥਾਂਵਾਂ ‘ਤੇ ਉਤਸ਼ਾਹੀ ਭੀੜ ਨਜ਼ਰ ਆਈ।
ਮੁੰਬਈ ‘ਚ ਪਬ ‘ਚ ਅੱਗ ਦੀ ਘਟਨਾ ਦੇ ਮੱਦੇਨਜ਼ਰ ਦਿੱਲੀ ਪੁਲਸ ਨੇ ਰੈਸਟੋਰੈਂਟ ਅਤੇ ਹੋਟਲ ਪ੍ਰਬੰਧਨ ਨੂੰ ਵਿਸ਼ੇਸ਼ ਚੌਕਸੀ ਵਰਤਣ ਲਈ ਕਿਹਾ ਸੀ। ਰਾਤ ਦੇ 12 ਵਜਦੇ ਹੀ ਲੋਕਾਂ ਨੇ ਆਤਿਸ਼ਬਾਜੀ ਕਰ ਕੇ ਨਵੇਂ ਸਾਲ ਦਾ ਸਵਾਗਤ ਕੀਤਾ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਸੋਸ਼ਲ ਮੀਡੀਆ ਸਾਈਟ ਫੇਸਬੁੱਕ, ਵਟਸਐੱਪ ਅਤੇ ਐੱਸ.ਐੱਮ.ਐੱਸ. ਦੇ ਮਾਧਿਅਮ ਨਾਲ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਸਕਾਰਾਤਮਕ ਤਬਦੀਲੀ ਦੇ ਨਾਲ ਨਵੇਂ ਸਾਲ ‘ਚ ‘ਪੋਜੀਟਿਵ ਇੰਡੀਆ’ ਤੋਂ ‘ਪ੍ਰੋਗ੍ਰੇਸਿਵ ਇੰਡੀਆ’ ਦੀ ਦਿਸ਼ਾ ‘ਚ ਮਜ਼ਬੂਤੀ ਨਾਲ ਕਦਮ ਵਧਾਉਣ ਦੀ ਉਮੀਦ ਜ਼ਾਹਰ ਕੀਤੀ।
ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ। ਨਵੇਂ ਸਾਲ ਦੀ ਵਧਾਈ ਦੇਣ ਵਾਲੇ ਹੋਰ ਪ੍ਰਮੁੱਖ ਲੋਕਾਂ ‘ਚ ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਐੱਨ.ਐੱਨ. ਵੋਹਰਾ, ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬ ਮੁਫ਼ਤੀ, ਬਿਹਾਰ ਦੇ ਰਾਜਪਾਲ ਸਤਿਆ ਪਾਲ ਮਲਿਕ ਅਤੇ ਮੁੱਖ ਮੰਤਰੀ ਨਿਤਿਸ਼ ਕੁਮਾਰ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ, ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਬ੍ਰਿਗੇਡੀਅਰ (ਰਿਟਾਇਰਡ) ਡਾ. ਬੀ.ਡੀ. ਮਿਸ਼ਰਾ ਅਤੇ ਮੁੱਖ ਮੰਤਰੀ ਪੇਮਾ ਖਾਂਡੂ, ਪੁਡੂਚੇਰੀ ਦੀ ਉੱਪ ਰਾਜਪਾਲ ਕਿਰਨ ਬੇਦੀ ਅਤੇ ਨਗਾਲੈਂਡ ਦੇ ਮੁੱਖ ਮੰਤਰੀ ਟੀ.ਆਰ. ਜੇਲਿਆਂਗ ਸ਼ਾਮਲ ਹੈ।

Be the first to comment

Leave a Reply