13ਵੇਂ ਵਿਸ਼ਵ ਕਬੱਡੀ ਕੱਪ ‘ਚ ਸੁਰੱਖਿਆ ਦੇ ਹੋਣਗੇ ਸਖਤ ਪ੍ਰਬੰਧ¸ ਗਾਖਲ

ਸ ਵਲੋਂ ਹੋ ਸਕਦੀ ਹੈ ਗੱਡੀਆਂ ਦੀ ਜਾਂਚ¸ ਮੱਖਣ ਸਿੰਘ ਬੈਂਸ
ਸਾਨ ਫਰਾਂਸਿਸਕੋ (ਬਿਓਰੋ)¸ ਯੁਨਾਈਟਡ ਸਪੋਰਟਸ ਕਲੱਬ ਵਲੋਂ 1800 ਐੱਚ ਸਟਰੀਟ ਲੋਗਨ ਹਾਈ ਸਕੂਲ ਵਿਖੇ ਕਰਵਾਏ ਜਾਣ ਵਾਲੇ 13ਵੇਂ ਵਿਸ਼ਵ ਕਬੱਡੀ ਕੱਪ ਪ੍ਰਤੀ ਦਰਸ਼ਕਾਂ ਅਤੇ ਸਹਿਯੋਗੀਆਂ ਵਲੋਂ ਦਿਖਾਏ ਜਾ ਰਹੇ ਉਤਸ਼ਾਹ ਲਈ ਸਮੁੱਚਾ ਕਲੱਬ ਬੇਹੱਦ ਰਿਣੀ ਹੈ ਤੇ ਆਸ ਲਗਾਈ ਜਾ ਰਹੀ ਹੈ ਕਿ ਇਸ ਵਰ੍ਹੇ ਹੋਣ ਵਾਲੇ ਕਬੱਡੀ ਕੱਪ ਵਿਚ ਦਰਸ਼ਕਾਂ ਦੀ ਵੱਡੀ ਗਿਣਤੀ ਪਿਛਲੇ ਸਾਰੇ ਰਿਕਾਰਡ ਮਾਤ ਪਾ ਦੇਵੇਗੀ। ਇਸ ਵਿਸ਼ਵ ਕਬੱਡੀ ਕੱਪ ਦੇ ਮੁੱਖ ਪ੍ਰਬੰਧਕ ਸ੍ਰ. ਅਮੋਲਕ ਸਿੰਘ ਗਾਖਲ ਨੇ ਕਿਹਾ ਕਿ ਟਰੰਪ ਪ੍ਰਸ਼ਾਸ਼ਨ ਦੀ ਵੱਡੇ ਇਕੱਠਾਂ ਵਿਚ ਦਿਖਾਈ ਜਾਂਦੀ ਗੰਭੀਰਤਾ ਦੀ ਵੇਖਦਿਆਂ ਪੁਲਿਸ ਵਲੋਂ ਆਉਣ ਵਾਲੀਆਂ ਗੱਡੀਆਂ ਦੀ ਸੁਰੱਖਿਆ ਪੱਖੋਂ ਜਾਂਚ ਕੀਤੀ ਜਾ ਸਕਦੀ ਹੈ ਤੇ ਕੋਈ ਕਬੱਡੀ ਪ੍ਰੇਮੀ ਆਪਣੇ ਨਾਲ ਮਾਰੂ ਹਥਿਆਰ ਨਾ ਲੈ ਕੇ ਆਵੇ। ਅਜਿਹੀ ਹੋਣ ਵਾਲੀ ਕਿਸੇ ਵੀ ਪ੍ਰੇਸ਼ਾਨੀ ਲਈ ਕਲੱਬ ਜ਼ੁੰਮੇਵਾਰ ਨਹੀਂ ਹੋਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬੀਆਂ ਵਲੋਂ ਪਹਿਲਾਂ ਵਾਂਗ ਇਸ ਮਾਮਲੇ ਵਿਚ ਵੀ ਪੂਰਨ ਸਹਿਯੋਗ ਦਿੱਤਾ ਜਾਵੇਗਾ।
ਸ੍ਰ. ਗਾਖਲ ਨੇ ਕਿਹਾ ਕਿ ਦੁਨੀਆਂ ਭਰ ‘ਚੋਂ ਪਹੁੰਚਣ ਵਾਲੇ ਨਾਮੀ ਅਤੇ ਧੜ੍ਹੱਲੇਦਾਰ ਕਬੱਡੀ ਖਿਡਾਰੀਆਂ ਦੀ ਆਮਦ ਤਾਂ ਇਸ ਕਬੱਡੀ ਕੱਪ ਨੂੰ ਚਾਰ ਚੰਨ ਲਾਵੇਗੀ ਹੀ ਸਗੋਂ ਕਲੱਬ ਵਲੋਂ ਸਿਰਜੇ ਜਾ ਰਹੇ ਨਵੇਂ ਇਤਿਹਾਸ ਅੰਡਰ-25 ਤਹਿਤ 25 ਸਾਲ ਤੋਂ ਘੱਟ ਖਿਡਾਰੀਆਂ ਨੂੰ ਖੇਡਣ ਦਾ ਮੌਕਾ ਦੇਣ ਦੀ ਨਵੀਂ ਪਿਰਤ ਵੀ ਪਾਈ ਜਾ ਰਹੀ ਹੈ। ਜਿਸ ਵਿਚ ਪੰਜ ਕਲੱਬਾਂ ਚੜ੍ਹਦੀ ਕਲਾ ਸਪੋਰਟਸ ਕਲੱਬ ਯੂਬਾਸਿਟੀ, ਸੈਕਰਾਮੈਂਟੋ ਸਪੋਰਟਸ ਕਲੱਬ, ਫਤਿਹ ਸਪੋਰਟਸ ਕਲੱਬ ਟਰਲਕ, ਸੈਨਹੋਜ਼ੇ ਗੁਰਦੁਆਰਾ ਸਪੋਰਟਸ ਕਲੱਬ ਅਤੇ ਦਸ਼ਮੇਸ਼ ਸਪੋਰਟਸ ਕਲੱਬ ਟਰੇਸੀ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ।
ਪਹਿਲੀ ਵਾਰ ਹੈ ਕਿਸੇ ਵੱਡੇ ਕਬੱਡੀ ਕੱਪ ਵਿਚ ਇਕ ਤੋਂ ਵਧੇਰੇ ਕਬੱਡੀ ਕੁਮੈਂਟੇਟਰ ਲਗਾਤਾਰ ਆਪਣੀ ਲੱਛੇਦਾਰ ਤੇ ਸ਼ਾਇਰਾਨਾ ਕੁਮੈਂਟਰੀ ਨਾਲ ਕਬੱਡੀ ਮੈਚਾਂ ਨੂੰ ਰੌਚਕ ਬਣਾਈ ਰੱਖਣਗੇ। ਲੰਗਰ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਫਰੀਮਾਂਟ, ਗੁਰਦੁਆਰਾ ਸਾਹਿਬ ਸੈਨਹੋਜ਼ੇ, ਗੁਰਦੁਆਰਾ ਸਾਹਿਬ ਸਟਾਕਟਨ ਅਤੇ ਰਾਜਾ ਸਵੀਟਸ ਵਲੋਂ ਸਾਂਝੇ ਰੂਪ ਵਿਚ ਕੀਤਾ ਜਾਵੇਗਾ। ਇੱਥੇ ਰਾਜਾ ਸਵੀਟਸ ਵਿਖੇ ਸਕਿਉਰਿਟੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸ੍ਰ. ਮੱਖਣ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਸ੍ਰ. ਇਕਬਾਲ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ, ਬਲਵੀਰ ਸਿੰਘ ਭਾਟੀਆ, ਜੁਗਰਾਜ ਸਿੰਘ ਸਹੋਤਾ, ਐੱਸ ਅਸ਼ੋਕ ਭੌਰਾ ਅਤੇ ਨਰਿੰਦਰ ਸਿੰਘ ਸਹੋਤਾ ਨੇ ਭਾਗ ਲਿਆ ਤੇ ਸ੍ਰ. ਅਮੋਲ ਸਿੰਘ ਗਾਖਲ ਨੇ ਕਬੱਡੀ ਕੱਪ ਦੇ ਸਾਰੇ ਪਹਿਲੂਆਂ ਨੂੰ ਗੰਭੀਰਤਾ ਨਾਲ ਵਿਚਾਰਿਆ ਤੇ ਸਾਂਝਾ ਕੀਤਾ।

Be the first to comment

Leave a Reply