13 ਅਕਤੂਬਰ ਨੂੰ ਕਮਿਸ਼ਨਰ ਨੇ ਸ੍ਰੀ ਦਰਬਾਰ ਸਾਹਿਬ ਕੋਲ ਬਣ ਰਹੀਆਂ ਤਿੰਨ ਬਿਲਡਿੰਗਾਂ ਨੂੰ ਨੋਟਿਸ ਕੱਢ ਦਿੱਤੇ

ਅੰਮ੍ਰਿਤਸਰ- ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਗ਼ੈਰਕਾਨੂੰਨੀ ਬਿਲਡਿੰਗਾਂ ਦੀ ਉਸਾਰੀ ਨੂੰ ਲੈ ਕੇ ਐਕਸ਼ਨ ਵਿਚ ਵਿਖਾਈ ਦੇ ਰਹੇ ਹਨ। 13 ਅਕਤੂਬਰ ਨੂੰ ਕਮਿਸ਼ਨਰ ਨੇ ਸ੍ਰੀ ਦਰਬਾਰ ਸਾਹਿਬ ਕੋਲ ਬਣ ਰਹੀਆਂ ਤਿੰਨ ਬਿਲਡਿੰਗਾਂ ਨੂੰ ਨੋਟਿਸ ਕੱਢੇ ਅਤੇ ਹੁਣ ਫਿਰ ਕਾਰਵਾਈ ਕਰਦੇ ਹੋਏ ਉਨ੍ਹਾਂ ਨੇ 4 ਹੋਰ ਬਿਲਡਿੰਗ ਨੂੰ ਨੋਟਿਸ ਕੱਢ ਦਿੱਤੇ ਹਨ। ਉਨ੍ਹਾਂ ਵੱਲੋਂ ਪੁਲਸ ਕਮਿਸ਼ਨਰ ਨੂੰ ਪੱਤਰ ਲਿਖਿਆ ਗਿਆ ਹੈ ਕਿ ਇਹ ਤਿੰਨ ਬਿਲਡਿੰਗਾਂ ‘ਚ ਕੋਈ ਉਸਾਰੀ ਨਾ ਹੋ ਸਕੇ, ਪਾਵਰਕਾਮ ਦੇ ਚੀਫ ਇੰਜੀਨੀਅਰ ਨੂੰ ਲਿਖਿਆ ਗਿਆ ਹੈ ਕਿ ਇਨ੍ਹਾਂ ਦੇ ਬਿਜਲੀ ਮੀਟਰ ਕੱਟ ਦਿੱਤੇ ਜਾਣ, ਐੱਸ. ਈ. ਓ. ਐਂਡ. ਐੱਮ. ਨੂੰ ਲਿਖਿਆ ਗਿਆ ਹੈ ਕਿ ਇਨ੍ਹਾਂ ਦੇ ਪਾਣੀ ਤੇ ਸੀਵਰੇਜ ਦੇ ਕੁਨੈਕਸ਼ਨ ਕੱਟ ਦਿੱਤੇ ਜਾਣ। ਗ਼ੈਰਕਾਨੂੰਨੀ ਬਿਲਡਿੰਗ ਨੂੰ ਲੈ ਕੇ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਨੇ 16 ਬਿਲਡਿੰਗਾਂ ਦੀ ਫੋਟੋ ਸਮੇਤ ਦਸਤਾਵੇਜ਼ਾਂ ਦੇ ਨਾਲ ਹਾਈ ਕੋਰਟ ਅਤੇ ਨਿਗਮ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਹੈ। ਉਸ ਦੇ ਆਧਾਰ ‘ਤੇ ਕਮਿਸ਼ਨਰ ਨੇ ਐੱਸ. ਟੀ. ਪੀ. ਤੇਜਪ੍ਰੀਤ ਸਿੰਘ ਨੂੰ ਸਖਤ ਹਿਦਾਇਤਾਂ ਦਿੱਤੀਆਂ ਹਨ ਕਿ ਸ਼ਹਿਰ ਵਿਚ ਗ਼ੈਰਕਾਨੂੰਨੀ ਉਸਾਰੀ ਕਦੇ ਵੀ ਬਰਦਾਸ਼ਤ ਨਹੀਂ ਹੋਵੇਗੀ। ਕਮਿਸ਼ਨਰ ਦੇ ਇਨ੍ਹਾਂ ਪੱਤਰਾਂ ਤੋਂ ਸਾਰੇ ਐੱਮ. ਟੀ. ਪੀ. ਵਿਭਾਗ ਵਿਚ ਤੜਥੱਲੀ ਮਚ ਗਈ ਹੈ।

Be the first to comment

Leave a Reply