13 ਨਵੰਬਰ 2014 ਦੇ ਦਿਨ ਹੀ ਭਾਰਤੀ ਟੀਮ ਦੇ ਹਿੱਟਮੈਨ ਰੋਹਿਤ ਸ਼ਰਮਾ ਨੇ ਵਿਸ਼ਵ ਕ੍ਰਿਕਟ ਵਿਚ ਨਵਾਂ ਇਤਿਹਾਸ ਰਚਿਆ ਸੀ

ਨਵੀਂ ਦਿੱਲੀ — 13 ਨਵੰਬਰ 2014 ਦੇ ਦਿਨ ਹੀ ਭਾਰਤੀ ਟੀਮ ਦੇ ਹਿੱਟਮੈਨ ਰੋਹਿਤ ਸ਼ਰਮਾ ਨੇ ਵਿਸ਼ਵ ਕ੍ਰਿਕਟ ਵਿਚ ਨਵਾਂ ਇਤਿਹਾਸ ਰਚਿਆ ਸੀ। ਕੋਲਕਾਤਾ ਵਿਚ ਈਡਨ ਗਾਰਡਨ ਮੈਦਾਨ ਵਿਚ ਸ਼੍ਰੀਲੰਕਾ ਖਿਲਾਫ ਰੋਹਿਤ ਸ਼ਰਮਾ ਨੇ ਅਜਿਹੀ ਪਾਰੀ ਖੇਡੀ, ਜੋ ਨਾ ਉਨ੍ਹਾਂ ਤੋਂ ਪਹਿਲਾਂ ਕਿਸੇ ਨੇ ਸੋਚੀ ਅਤੇ ਨਾ ਹੀ ਖੇਡੀ। ਉਨ੍ਹਾਂ ਨੇ ਵਨਡੇ ਕ੍ਰਿਕਟ ਦਾ ਸਭ ਤੋਂ ਵੱਡਾ ਸਕੋਰ ਬਣਾਇਆ। ਰੋਹਿਤ ਨੇ ਇੱਥੇ 264 ਦੌੜਾਂ ਦੀ ਪਾਰੀ ਖੇਡੀ। ਇਸਦੇ ਨਾਲ ਹੀ ਉਹ ਵਨਡੇ ਕ੍ਰਿਕਟ ਵਿਚ ਦੋ ਦੋਹਰਾ ਸੈਂਕੜਾ ਲਗਾਉਣ ਵਾਲੇ ਦੁਨੀਆ ਦੇ ਇਕਮਾਤਰ ਖਿਡਾਰੀ ਬਣ ਗਏ। ਹਾਲਾਂਕਿ ਰੋਹਿਤ ਸ਼ਰਮਾ ਜਦੋਂ ਇਸ ਮੈਚ ਵਿਚ 4 ਦੌੜਾਂ ਉੱਤੇ ਸਨ, ਉਸ ਸਮੇਂ ਸ਼੍ਰੀਲੰਕਾਈ ਫੀਲਡਰ ਥਿਸਾਰਾ ਪਰੇਰਾ ਨੇ ਥਰਡ ਮੈਨ ਉੱਤੇ ਉਨ੍ਹਾਂ ਦਾ ਕੈਚ ਛੱਡ ਦਿੱਤਾ। ਬਸ ਇੱਥੋਂ ਹੀ ਸ਼੍ਰੀਲੰਕਾ ਦੀ ਕਿਸਮਤ ਫੁੱਟ ਗਈ। ਰੋਹਿਤ ਨੇ ਇਸ ਮੈਚ ਵਿਚ 33 ਚੌਕੇ ਅਤੇ 9 ਛੱਕਿਆਂ ਦੀ ਮਦਦ ਨਾਲ 264 ਦੌੜਾਂ ਬਣਾ ਦਿੱਤੀਆਂ।

Be the first to comment

Leave a Reply