130 ਹੁਸ਼ਿਆਰ ਵਿਦਿਆਰਥਣਾਂ ਨੂੰ ਸਵਾ ਤਿੰਨ ਲੱਖ ਦੇ ਵਜ਼ੀਫੇ ਵੰਡੇ

ਫਗਵਾੜਾ :ਗਿੱਲ ਪਬਲਿਕ ਚੇਰੀਟੇਬਲ ਜਲੰਧਰ ਵਲੋਂ ਬਲੱਡ ਬੈਂਕ ਬਿਲਡਿੰਗ ਫਗਵਾੜਾ ਵਿਖੇ ਕੀਤੇ ਗਏ ਇਕ ਸਮਾਗਮ ਦੌਰਾਨ ਬੋਲਦਿਆਂ ਟਰੱਸਟ ਦੇ ਚੇਅਰਮੈਨ ਰੁਪਿੰਦਰ ਸਿੰਘ ਗਿੱਲ  ਨੇ ਕਿਹਾ ਕਿ ਅਗਲੀ ਵੇਰ ਉਹਨਾ ਵਲੋਂ ਫਗਵਾੜਾ ਦੀਆਂ ਹੁਸ਼ਿਆਰ ਬੱਚੀਆਂ ਵਿਚੋਂ ਪੰਜ ਗੋਲਡਨ ਬੱਚੀਆਂ ਚੁਣੀਆਂ ਜਾਣਗੀਆਂ, ਜਿਹਨਾ ਦੀ ਫੀਸ ਸਮੇਤ ਹੋਰ ਸਾਰਾ ਖਰਚ ਉਹਨਾ ਦਾ ਟਰੱਸਟ ਉਠਾਏਗਾ ਅਤੇ ਉਹਨਾ ਲੜਕੀਆਂ ਦੀ ਵੀ ਸਹਾਇਤਾ ਕਰੇਗਾ ਜਿਹੜੀਆਂ ਕਿਸੇ ਵਿਸ਼ੇਸ਼ ਕਿੱਤੇ ਦੀ ਸਿਖਲਾਈ ਲੈਣਗੀਆਂ। ਇਸ ਵੇਰ ਫਗਵਾੜਾ ਦੇ ਵੱਖ ਵੱਖ ਸਕੂਲ ਕਾਲਜਾਂ ਦੀਆਂ ਪਲੱਸ ਟੂ ਦੀਆਂ 130 ਵਿਦਿਆਰਥਣਾਂ ਨੂੰ 3,25,000 ਰੁਪਏ ਦੇ ਵਜ਼ੀਫੇ ਵੰਡੇ। ਸਮਾਗਮ ਦੀ ਪ੍ਰਧਾਨਗੀ ਬਲੱਡ ਬੈਂਕ ਦੇ ਚੇਅਰਮੈਨ ਕੁਲਦੀਪ ਸਰਦਾਨਾ ਨੇ ਕੀਤੀ ਅਤੇ ਕਿਹਾ ਕਿ ਗਿੱਲ ਟਰੱਸਟ ਦਾ ਇਹ ਉਦਮ ਸ਼ਲਾਘਾਯੋਗ ਹੈ। ਇਸ ਸਮਾਗਮ ਵਿੱਚ ਰਾਮਗੜ੍ਹੀਆ ਸੀਨੀਅਰ ਸਕੰਡਰੀ ਸਕੂਲ, ਮਹਾਂਵੀਰ ਜੈਨ ਮਾਡਲ ਸਕੂਲ, ਡੀ.ਏ.ਵੀ. ਕਾਲਜ, ਸਰਕਾਰੀ ਸੀਨੀਅਰ ਸਕੰਡਰੀ  ਸਕੂਲ ਸਮੇਤ ਲਗਭਗ ਇਕ ਦਰਜਨ ਸਕੂਲਾਂ ਕਾਲਜਾਂ ਦੇ ਹੁਸ਼ਿਆਰ ਵਿਦਿਆਰਥੀਆਂ ਨੂੰ ਇਹ ਵਜ਼ੀਫੇ ਦਿਤੇ ਗਏ। ਸਮਾਗਮ ਨੂੰ ਮਲਕੀਅਤ ਸਿੰਘ ਰਘਬੋਤਰਾ, ਟੀ ਡੀ ਚਾਵਲਾ, ਗੁਰਮੀਤ ਸਿੰਘ ਪਲਾਹੀ, ਕੀਮਤੀ ਲਾਲ ਜੈਨ ਨੇ ਸੰਬੋਧਿਤ ਕੀਤਾ। ਹੋਰਨਾਂ ਤੋਂ ਬਿਨ੍ਹਾਂ ਇਸ ਬਾਰੇ ਕ੍ਰਿਸ਼ਨ ਕੁਮਾਰ ਸਾਬਕਾ ਡੀ. ਐਫ. ਐਸ. ੳ., ਬੀ ਐਸ ਪਰਮਾਰ, ਅਰਵਿੰਦ ਗੁਪਤਾ, ਵਾਈ ਐਸ ਰਾਵਤ, ਰਾਜਪਾਲ ਨਹਿਰਾ, ਪ੍ਰਗਟ ਸਿੰਘ ਪੁਰੇਵਾਲ, ਕਰਨਲ ਆਰ.ਕੇ. ਭਾਟੀਆ, ਪ੍ਰੋਫੈਸਰ  ਜੇਤਲੀ, ਮਹਿੰਦਰ ਸਿੰਘ, ਜੋਗਿੰਦਰ ਸਿੰਘ, ਪਰਵਿੰਦਰ ਕੌਰ ਰਘਬੋਤਰਾ, ਤਿਲਕ ਰਾਜ ਡੋਗਰਾ, ਮਹਿੰਦਰਪਾਲ ਸਿੰਘ, ਮਨਜੀਤ ਸਿੰਘ ਖੁਰਮਪੁਰ, ਪ੍ਰੀਤੀ ਤੁਲੀ, ਜਤਿੰਦਰ ਖਾਲਸਾ ਆਦਿ ਸ਼ਾਮਲ ਹਨ।

Be the first to comment

Leave a Reply