ਸ਼ੀਨਾ ਕਤਲ ਕੇਸ ਦੀ ਜਾਂਚ ਕਰ ਰਹੇ ਪੁਲਿਸ ਇੰਸਪੈਕਟਰ ਦੀ ਪਤਨੀ ਦਾ ਬੇਰਹਿਮੀ ਨਾਲ ਕਤਲ

ਮੁੰਬਈ  (ਸਾਂਝੀ ਸੋਚ ਬਿਊਰੋ) ਸ਼ੀਨਾ ਬੋਰਾ ਕਤਲ ਕੇਸ ਦੀ ਜਾਂਚ ਕਰ ਰਹੇ ਮੁੰਬਈ ਪੁਲਿਸ ਦੇ ਇੰਸਪੈਕਟਰ ਦੀ ਪਤਨੀ ਦਾ ਕਿਸੇ ਨੇ ਕਤਲ ਕਰ ਦਿੱਤਾ। ਉਨ੍ਹਾਂ ਦੀ ਲਾਸ਼ ਸ਼ਾਂਤਾਕਰੂਜ ਈਸਟ ‘ਚ ਉਨ੍ਹਾਂ ਦੇ ਘਰ ਮਿਲੀ। ਉਨ੍ਹਾਂ ਦੇ ਬੇਟਾ ਅਤੇ ਪਰਿਵਾਰ ਦਾ ਇਕ ਮੈਂਬਰ ਇਸ ਵਾਰਦਾਤ ਦੇ ਬਾਅਦ ਲਾਪਤਾ ਹੈ। ਮੁੰਬਈ ਪੁਲਿਸ ਦੇ ਇੰਸਪੈਕਟਰ ਗਣੇਸ਼ਵਰ ਗਾਨਾਰ ਖਾਰ ਪੁਲਿਸ ਸਟੇਸ਼ਨ ਤਾਇਨਾਤ ਹੈ। ਸ਼ੀਨਾ ਬੋਰਾ ਦਾ ਕੇਸ ਵੀ ਇਸ ਥਾਣੇ ‘ਚ ਹੀ ਦਰਜ ਕੀਤਾ ਗਿਆ ਹੈ। ਗਾਨਾਰ ਉਸ ਟੀਮ ਨੂੰ ਹੈਡ ਕਰ ਰਹੇ ਹਨ ਜੋ ਸ਼ੀਨਾ ਬੋਰਾ ਦੀ ਜਾਂਚ ਕਰ ਰਹੀ ਹੈ। ਇਸ ਟੀਮ ਨੇ ਇਸ ਕੇਸ ਦੇ ਮੁੱਖ ਦੋਸ਼ੀ ਇੰਦ੍ਰਾਂਣੀ ਮੁਖਰਜੀ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਮੁਤਾਬਕ ਕਤਲ ਦਾ ਸ਼ੱਕ ਗਾਨਾਰ ਦੇ ਬੇਟੇ ‘ਤੇ ਜਾ ਰਿਹਾ ਹੈ। ਉਸ ਨੇ ਇਕ ਨੋਟ ਛੱਡਿਆ ਹੈ, ਜਿਸ ‘ਚ ਉਸ ਨੇ ਆਪਣੀ ਮਾਂ ਨੂੰ ਮਾਰਨ ਦੀ ਗੱਲ ਕੀਤੀ ਹੈ। ਉਨ੍ਹਾਂ ਦਾ ਬੇਟਾ ਵਾਰਦਾਤ ਦੇ ਬਾਅਦ ਤੋਂ ਲਾਪਤਾ ਹੈ। ਉਸ ਦਾ ਮੋਬਾਇਲ ਬੰਦ ਜਾ ਰਿਹਾ ਹੈ। ਵਾਰਦਾਤ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇੰਸਪੈਕਟਰ ਗਣੇਸ਼ਵਰ ਗਾਨਾਰ ਜਦੋਂ ਪ੍ਰਭਾਵ ਕਾਲੋਨੀ ‘ਚ ਆਪਣੇ ਘਰ ਪੁੱਜੇ ਤਾਂ ਦੇਖਿਆ ਕਿ ਉਨ੍ਹਾਂ ਦੀ ਪਤਨੀ ਡਿੰਪਲ ਜਿੱਥੇ ਪਈ ਸੀ, ਉਥੇ ਚਾਰੋਂ ਪਾਸੇ ਖੂਨ ਵਹਿ ਰਿਹਾ ਸੀ। ਉਨ੍ਹਾਂ ਦੇ ਗਲੇ ‘ਤੇ ਸੱਟ ਦੇ ਨਿਸ਼ਾਨ ਸਨ। ਉਨ੍ਹਾਂ ਨੇ ਇਸ ਦੀ ਸੂਚਨਾ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ। ਇਸ ਦੇ ਬਾਅਦ ਉਨ੍ਹਾਂ ਨੂੰ ਕੋਲ ਦੇ ਹਸਪਤਾਲ ਲੈ ਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਵੋਕਲਾ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਪਤਨੀ ਦਾ ਇਸ ਤਰ੍ਹਾਂ ਬੇਰਹਿਮੀ ਨਾਲ ਹੋਏ ਕਤਲ ਨਾਲ ਗਾਨਾਰ ਸਦਮੇ ‘ਚ ਹੈ।  ਮੁੰਬਈ ਦੇ ਸ਼ੀਨਾ ਬੋਰਾ ਕਤਲ ਕੇਸ ‘ਚ ਪਹਿਲੇ ਪੀਟਰ ਮੁਖਰ ਜੀ ਅਤੇ ਉਨ੍ਹਾਂ ਦੀ ਪਤਨੀ ਇੰਦ੍ਰਾਣੀ ਮੁਖਰਜੀ ਜੇਲ ‘ਚ ਬੰਦ ਹਨ। ਸਾਲ 2012 ‘ਚ ਸ਼ੀਨਾ ਦਾ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਲਾਸ਼ ਜੰਗਲ ‘ਚ ਲਿਜਾ ਕੇ ਦਫਨਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਮਾਮਲੇ ‘ਚ ਇੰਦ੍ਰਾਣੀ ਦੇ ਪਹਿਲੇ ਪਤੀ ਅਤੇ ਡਰਾਈਵਰ ਵੀ ਦੋਸ਼ੀ ਹਨ। ਸੀ.ਬੀ.ਆਈ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Be the first to comment

Leave a Reply