14 ਸਾਲ ਤੋਂ ਘੱਟ ਦੀ ਉਮਰ ਦੇ ਵਿਅਕਤੀ ਨੂੰ ਅਗਵਾ ਕਰਨ ਦੇ ਦੋਸ਼ੀ ਨੂੰ ਜਨਤਕ ਫਾਂਸੀ ਦਿੱਤੇ ਜਾਣ ਦਾ ਪ੍ਰਸਤਾਵ

ਇਸਲਾਮਾਬਾਦ— ਪਾਕਿਸਤਾਨ ਸਰਕਾਰ ਨੇ ਇਕ ਪ੍ਰਸਤਾਵਿਤ ਬਿੱਲ ਨੂੰ ਮਾਰਗਦਰਸ਼ਨ ਦੇ ਲਈ ਧਾਰਮਿਕ ਨਿਗਮ ਨੂੰ ਭੇਜਿਆ ਹੈ, ਜਿਸ ‘ਚ 14 ਸਾਲ ਤੋਂ ਘੱਟ ਦੀ ਉਮਰ ਦੇ ਵਿਅਕਤੀ ਨੂੰ ਅਗਵਾ ਕਰਨ ਦੇ ਦੋਸ਼ੀ ਨੂੰ ਜਨਤਕ ਫਾਂਸੀ ਦਿੱਤੇ ਜਾਣ ਦਾ ਪ੍ਰਸਤਾਵ ਹੈ। ਇਕ ਪੱਤਰਕਾਰ ਏਜੰਸੀ ਦੀ ਖਬਰ ਮੁਤਾਬਕ ਪ੍ਰਸਤਾਵਿਤ ਫੌਜਦਾਰੀ ਕਾਨੂੰਨ ਸੋਧ ਬਿੱਲ 2018 ‘ਚ 14 ਸਾਲ ਤੋਂ ਘੱਟ ਦੀ ਉਮਰ ਦੇ ਬੱਚੇ ਨੂੰ ਅਗਵਾ ਕਰਨ ਸਬੰਧੀ ਪਾਕਿਸਤਾਨ ਪੀਨਲ ਕੋਰਟ ਦੀ ਧਾਰਾ 364-ਏ ‘ਚ ਸੋਧ ਦਾ ਪ੍ਰਸਤਾਵ ਹੈ। ਕੌਂਸਲ ਆਫ ਇਸਲਾਮਿਕ ਆਇਡਿਓਲਾਜੀ ਇਕ ਸੰਵਿਧਾਨਕ ਨਿਗਮ ਹੈ, ਜਿਸ ਦਾ ਕੰਮ ਇਸਲਾਮ ਨਾਲ ਸਬੰਧਿਤ ਕਾਨੂੰਨੀ ਮੁੱਦਿਆਂ ‘ਤੇ ਸਰਕਾਰ ਦੀ ਮਦਦ ਕਰਨਾ ਹੈ। ਸੀ.ਆਈ.ਆਈ. ਦੇ ਪ੍ਰਧਾਨ ਕਿਬਲਾ ਅਯਾਜ ਨੇ ਕਿਹਾ ਕਿ ਸੀ.ਆਈ.ਆਈ. ਦੇ ਮੈਂਬਰਾਂ ਦੀ ਬੈਠਕ 8 ਫਰਵਰੀ ਨੂੰ ਹੋਣੀ ਹੈ। ਇਹ ਬਿੱਲ ਏਜੰਡੇ ‘ਚ ਚੋਟੀ ‘ਤੇ ਹੋਵੇਗਾ। ਜਨਤਕ ਫਾਂਸੀ ਨੂੰ ਕਾਨੂੰਨ ਦੇ ਦਾਇਰੇ ‘ਚ ਲਿਆਉਣ ਦਾ ਕਦਮ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਇਕ ਨਾਬਾਲਗ ਲੜਕੀ ਦੇ ਕਾਤਲ ਦੀ ਗ੍ਰਿਫਤਾਰੀ ਦੇ ਤੁਰੰਤ ਬਾਅਦ ਕੀਤੇ ਗਏ ਪੱਤਰਕਾਰ ਸੰਮੇਲਨ ‘ਚ ਦੋਸ਼ੀ ਨੂੰ ਜਨਤਕ ਫਾਂਸੀ ਦਿੱਤੇ ਜਾਣ ਦੇ ਫੈਸਲੇ ਤੋਂ ਬਾਅਦ ਚੁੱਕਿਆ ਗਿਆ ਹੈ। ਉਸ ਵਿਅਕਤੀ ਨੇ ਇਸ ਮਹੀਨੇ ਦੀ ਸ਼ੁਰੂਆਤ ‘ਚ 7 ਸਾਲਾਂ ਬੱਚੀ ਨਾਲ ਬਲਾਤਕਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਪਾਕਿਸਤਾਨ ਦੇ ਹਰ ਇਲਾਕੇ ਦੇ ਲੋਕਾਂ ਨੇ ਸ਼ੋਸ਼ਲ ਮੀਡੀਆ ‘ਤੇ ਇਸ ਤਰ੍ਹਾਂ ਦੇ ਅਪਰਾਧ ਕਰਨ ਵਾਲਿਆਂ ਲਈ ਫਾਂਸੀ ਦੀ ਮੰਗ ਕੀਤੀ ਸੀ।

Be the first to comment

Leave a Reply