16 ਦਸੰਬਰ ਨੂੰ ਨਿਰਭਿਆ ਕਾਂਡ ਨੂੰ ਫਿਰ ਤੋਂ ਦੋਹਰਾਇਆਂ ਗਿਆਂ

ਨਵੀਂ ਦਿੱਲੀ— 16 ਦਸੰਬਰ ਨੂੰ ਪੂਰੇ ਦੇਸ਼ ‘ਚ ਨਿਰਭਿਆ ਕਾਂਡ ਦੀ ਬਰਸੀ ‘ਤੇ ਦਿੱਲੀ ਨੂੰ ਸੁਰੱਖਿਅਤ ਬਣਾਉਣ ਦਾ ਸੰਕਲਪ ਲਿਆ ਜਾ ਰਿਹਾ ਸੀ। ਠੀਕ ਉਸੇ ਦਿਨ ਫਿਰ ਇਕ ‘ਨਿਰਭਿਆ ਕਾਂਡ’ ਦੋਹਰਾਇਆ ਗਿਆ। ਹੈਰਾਨੀਜਨਕ ਵਾਰਦਾਤ ਰਾਜਧਾਨੀ ਦੇ ਸ਼ਾਲੀਮਾਰ ਬਾਗ ਇਲਾਕੇ ਦੀ ਹੈ, ਜਿੱਥੇ ਪਾਰਕ ‘ਚ 16 ਸਾਲ ਦੀ ਲੜਕੀ ਨਾਲ ਗੈਂਗਰੇਪ ਕੀਤਾ ਗਿਆ। ਦੋਸ਼ ਤਿੰਨ ਲੜਕਿਆਂ ‘ਤੇ ਹੈ। ਅਜੇ ਸਾਰੇ ਫਰਾਰ ਹਨ। ਪੁਲਸ ਨੇ ਦੱਸਿਆ ਕਿ ਦੋਸ਼ੀਆਂ ਨੇ ਵਿਰੋਧ ਕਰਨ ‘ਤੇ ਨਾ ਸਿਰਫ ਲੜਕੀ ਅਤੇ ਉਸ ਦੇ ਦੋਸਤ ਨੂੰ ਬੁਰੀ ਤਰ੍ਹਾਂ ਕੁੱਟਿਆ ਸਗੋਂ ਖਿੱਚ ਕੇ ਸੁੰਨਸਾਨ ਜਗ੍ਹਾ ਲਿਜਾ ਕੇ ਉਸ ਨੂੰ ਬੰਧਕ ਬਣਾਇਆ। ਸਾਰਿਆਂ ਨੇ ਵਾਰੀ-ਵਾਰੀ ਨਾਲ ਰੇਪ ਕੀਤਾ ਅਤੇ ਫਰਾਰ ਹੋ ਗਏ। ਕਿਸੇ ਤਰ੍ਹਾਂ ਵਾਰਦਾਤ ਦੀ ਜਾਣਕਾਰੀ ਸ਼ਾਲੀਮਾਰ ਬਾਗ ਪੁਲਸ ਨੂੰ ਹੋਈ। ਪੀੜਤ ਲੜਕੀ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਦੇ ਬਿਆਨ ‘ਤੇ ਕੁੱਟਮਾਰ, ਅਗਵਾ ਕਰਨ ਅਤੇ ਗੈਂਗਰੇਪ ਸਮੇਤ ਪਾਸਕੋ ਦੀ ਧਾਰਾ ‘ਚ ਕੇਸ ਦਰਜ ਕੀਤਾ ਹੈ। ਪੁਲਸ ਨੇੜੇ-ਤੇੜੇ ਦੇ ਸੀ.ਸੀ.ਟੀ.ਵੀ. ਫੁਟੇਜ ਦੀ ਮਦਦ ਨਾਲ ਦੋਸ਼ੀਆਂ ਦਾ ਸੁਰਾਗ ਲਗਾਉਣ ‘ਚ ਜੁਟੀ ਹੈ। ਪੁਲਸ ਅਫ਼ਸਰਾਂ ਅਨੁਸਾਰ ਪੀੜਤਾ ਪਰਿਵਾਰ ਨਾਲ ਸ਼ਾਲੀਮਾਰ ਬਾਗ ਦੇ ਹੈਦਰਪੁਰ ਪਿੰਡ ਕੋਲ ਬਣੀਆਂ ਝੁੱਗੀਆਂ ‘ਚ ਰਹਿੰਦੀ ਹੈ। ਉਸ ਦੀ ਮਾਂ ਅਤੇ ਪੀੜਤਾ ਕੋਠੀਆਂ ‘ਚ ਮੇਡ ਦਾ ਕੰਮ ਕਰਦੀਆਂ ਹਨ। ਗੈਂਗਰੇਪ ਦੀ ਵਾਰਦਾਤ ਸ਼ਨੀਵਾਰ ਦੇਰ ਸ਼ਾਮ ਥਾਣੇ ਤੋਂ ਕੁਝ ਕਦਮ ਦੀ ਦੂਰੀ ‘ਤੇ ਬੇਰੀ ਵਾਲਾ ਪਾਰਕ ਦੀ ਹੈ। 16 ਸਾਲ ਦੀ ਲੜਕੀ ਆਪਣੇ ਇਕ ਦੋਸਤ ਨਾਲ ਪਾਰਕ ‘ਚ ਆਈ ਸੀ। ਦੋਸ਼ ਹੈ ਕਿ ਇਸੇ ਦੌਰਾਨ ਸੁੰਨਸਾਨ ਜਗ੍ਹਾ ‘ਤੇ ਬੈਠਾ ਦੇਖ ਕੇ ਤਿੰਨ ਲੜਕਿਆਂ ਨੇ ਲੜਕੀ ਨਾਲ ਬਦਸਲੂਕੀ ਸ਼ੁਰੂ ਕਰ ਦਿੱਤੀ। ਲੜਕੀ ਦੇ ਬਚਾਅ ‘ਚ ਜਦੋਂ ਉਸ ਦਾ ਦੋਸਤ ਆਇਆ ਤਾਂ ਉਸ ਨੂੰ ਵੀ ਬੁਰੀ ਤਰ੍ਹਾਂ ਕੁੱਟਿਆ ਗਿਆ। ਦੋਸ਼ੀਅ ਨੇ ਪੀੜਤਾ ਨਾਲ ਵੀ ਹੱਥੋਪਾਈ ਕੀਤੀ। ਦੋਸ਼ੀਆਂ ਨੇ ਸਭ ਤੋਂ ਪਹਿਲਾਂ ਦੋਹਾਂ ਦੇ ਮੋਬਾਇਲ ਖੋਹ ਲਏ। ਦੋਸ਼ ਹੈ ਕਿ ਲੜਕੇ ਨੂੰ ਬੰਧਕ ਬਣਾ ਲਿਆ। ਪੀੜਤਾ ਨੂੰ ਅੰਦਰ ਸੁੰਨਸਾਨ ਜਗ੍ਹਾ ਲਿਜਾ ਕੇ ਰੇਪ ਕੀਤਾ। ਪੂਰੀ ਵਾਰਦਾਤ ਦੋਸਤ ਦੇ ਸਾਹਮਣੇ ਅੰਜਾਮ ਦਿੱਤੀ ਗਈ। ਦੋਸ਼ੀ ਜਾਂਦੇ ਸਮੇਂ ਦੋਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਫਰਾਰ ਹੋ ਗਏ।

Be the first to comment

Leave a Reply