11ਵੇਂ ਸੀਜ਼ਨ ਲਈ ਰਾਇਲ ਚੈਲੇਂਜ਼ਰਸ ਬੰਗਲੋਰ ਟੀਮ ਨੇ ਆਪਣੀ ਕੋਚਿੰਗ ਟੀਮ ਦਾ ਐਲਾਨ ਕਰ ਦਿੱਤਾ

ਨਵੀਂ ਦਿੱਲੀ — ਇੰਡੀਅਨ ਪ੍ਰੀਮੀਅਰ ਲੀਗ ਦੇ 11ਵੇਂ ਸੀਜ਼ਨ ਲਈ ਰਾਇਲ ਚੈਲੇਂਜ਼ਰਸ ਬੰਗਲੋਰ ਟੀਮ ਨੇ ਆਪਣੀ ਕੋਚਿੰਗ ਟੀਮ ਦਾ ਐਲਾਨ ਕਰ ਦਿੱਤਾ ਹੈ। ਆਰ.ਸੀ.ਬੀ. ਨੇ ਆਪਣੀ ਕੋਚਿੰਗ ਟੀਮ ਵਿਚ ਭਾਰਤ ਨੂੰ ਸਾਲ 2011 ਵਿਚ ਵਿਸ਼ਵ ਕੱਪ ਜਿਤਾਉਣ ਵਾਲੇ ਕੋਚ ਗੈਰੀ ਕਰਸਟਨ ਨੂੰ ਬੱਲੇਬਾਜ਼ੀ ਕੋਚ ਬਣਾਇਆ ਹੈ ਉਥੇ ਹੀ ਸਾਲ 2017 ਦੇ ਅੰਤ ਵਿਚ ਰਿਟਾਇਰਮੈਂਟ ਲੈਣ ਵਾਲੇ ਆਸ਼ੀਸ਼ ਨੇਹਿਰਾ ਨੂੰ ਆਰ.ਸੀ.ਬੀ. ਨੇ ਗੇਂਦਬਾਜ਼ੀ ਕੋਚ ਬਣਾਇਆ ਹੈ। ਬੰਗਲੋਰ ਨੇ ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਡੇਨੀਅਲ ਵਿਟੋਰੀ ਨੂੰ ਆਪਣਾ ਹੈੱਡ ਕੋਚ ਬਰਕਰਾਰ ਰੱਖਿਆ ਹੈ। ਆਰ.ਸੀ.ਬੀ. ਦੀ ਕੋਚਿੰਗ ਟੀਮ- ਡੇਨੀਅਲ ਵਿਟੋਰੀ (ਹੈੱਡ ਕੋਚ), ਗੈਰੀ ਕਰਸਟਨ (ਬੱਲੇਬਾਜ਼ੀ ਕੋਚ), ਆਸ਼ੀਸ਼ ਨੇਹਿਰਾ (ਗੇਂਦਬਾਜ਼ੀ ਕੋਚ), ਟਰੇਂਟ ਵੁਡ ਹਿੱਲ (ਫੀਲਡਿੰਗ ਕੋਚ)। ਇਨ੍ਹਾਂ ਸ਼ਖਸੀਅਤਾਂ ਦੇ ਇਲਾਵਾ ਆਰ.ਸੀ.ਬੀ. ਨਾਲ ਸਾਬਕਾ ਆਸਟਰੇਲੀਆਈ ਆਲਰਾਊਂਡਰ ਐਂਡਰਿਊ ਮੈਕਡਾਨਲਡ ਵੀ ਜੁੜੇ ਹਨ ਜੋ ਕਿ ਆਰ.ਸੀ.ਬੀ. ਦੇ ਗੇਂਦਬਾਜ਼ਾਂ ਦੀ ਸਹਾਇਤਾ ਕਰਨ ਵਿਚ ਨੇਹਿਰਾ ਨਾਲ ਕੰਮ ਕਰਨਗੇ। ਇੰਡੀਅਨ ਪ੍ਰੀਮੀਅਰ ਲੀਗ ਦੇ 11ਵੇਂ ਸੀਜ਼ਨ ਲਈ ਖਿਡਾਰੀਆਂ ਦੀ ਬੋਲੀ ਜਨਵਰੀ 27 ਅਤੇ 28 ਨੂੰ ਹੋਣੀ ਹੈ। ਅਜਿਹੇ ਵਿਚ ਵਿਟੋਰੀ, ਕਰਸਟਨ ਅਤੇ ਨੇਹਿਰਾ ਆਰ.ਸੀ.ਬੀ. ਫਰੈਂਚਾਇਜ਼ੀ ਨੂੰ ਚੰਗੇ ਖਿਡਾਰੀ ਖਰੀਦਣ ਵਿਚ ਵੀ ਸਹਾਇਤਾ ਕਰਨਗੇ।

Be the first to comment

Leave a Reply