19 ਦਸੰਬਰ- ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ’ਤੇ ਪਹਿਲੀ ਵਾਰ ਬੋਲਦੇ ਹੋਏ ਕਾਂਗਰਸ ਨਵੇਂ ਕੌਮੀ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ

ਨਵੀਂ ਦਿਲੀ, 19 ਦਸੰਬਰ- ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ’ਤੇ ਪਹਿਲੀ ਵਾਰ ਬੋਲਦੇ ਹੋਏ ਕਾਂਗਰਸ ਨਵੇਂ ਕੌਮੀ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਇਹ ਨਤੀਜਿਆਂ ਨੇ ਭਾਜਪਾ ਨੂੰ ਜ਼ਬਰਦਸਤ ਝਟਕਾ ਦਿਤਾ ਹੈ, ਉਨ੍ਹਾਂ ਨੇ ਕਿਹਾ ਹੈ ਕਿ ਠੀਕ ਹੈ ਅਸੀਂ ਹਾਰ ਗਏ ਹਾਂ, ਜਿਤ ਸਕਦੇ ਸੀ ਉਹ ਥੋੜੀ ਕਮੀ ਆ ਗਈ, ਇਸ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਭਾਜਪਾ ‘ਚ ਲੜਨ ‘ਚ ਵੀ ਪਿਛੇ ਨਹੀਂ ਰਹੇਗੀ।ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਆਏ ਨਤੀਜਿਆਂ ‘ਚ ਸਾਫ ਹੋ ਗਿਆ ਹੈ ਕਿ ਗੁਜਰਾਤ ਕਾਂਗਰਸ ਨੇ ਭਾਜਪਾ ਨੂੰ ਕਾਫੀ ਸਾਲਾਂ ਬਾਅਦ ਇੰਨੀ ਵਡੀ ਟਕਰ ਦਿਤੀ। ਹਾਲਾਂਕਿ ਸੀਟਾਂ ਦੀ ਗਿਣਤੀ ‘ਚ ਉਹ ਭਾਜਪਾ ਤੋਂ ਪਿਛੇ ਰਹਿ ਗਈ ਅਤੇ ਉਥੇ ਸਰਕਾਰ ਬਣਨ ‘ਚ ਕਾਮਯਾਬ ਨਹੀਂ ਹੋ ਸਕੀ, ਭਾਜਪਾ ਨੂੰ 99 ਸੀਟਾਂ ਅਤੇ ਕਾਂਗਰਸ ਨੂੰ 80 ਸੀਟਾਂ ਮਿਲੀਆਂ ਹਨ।ਰਾਹੁਲ ਨੇ ਕਿਹਾ ਕਿ ਗੁਜਰਾਤ ਨੇ ਭਾਜਪਾ ਅਤੇ ਮੋਦੀ ਜੀ ਨੂੰ ਸੰਦੇਸ਼ ਦਿਤਾ ਕਿ ਤੁਹਾਨੂੰ ਅੰਦਰੋ ਗੁਸਾ ਘਟ ਨਹੀਂ ਕਰੇਗਾ, ਪਿਆਰ ਤੁਹਾਨੂੰ ਹਰਾ ਦੇਵੇਗਾ। ਗੁਜਰਾਤ ਵਿਧਾਨਸਭਾ ਚੋਣ ਦੇ ਨਤੀਜਿਆਂ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਭਰੋਸੇਯੋਗਤਾ ‘ਤੇ ਸਵਾਲ ਖੜ੍ਹੇ ਕੀਤੇ। ਪ੍ਰਧਾਨ ਮੰਤਰੀ ਦੀ ਗਲ ਨੂੰ ਦੇਸ਼ ਨਹੀਂ ਸੁਣ ਰਿਹਾ ਹੈ। ਤਿੰਨ ਚਾਰ ਮਹੀਨੇ ਪਹਿਲਾਂ ਜਦੋਂ ਅਸੀਂ ਗੁਜਰਾਤ ਗਏ ਸੀ ਤਾਂ ਕਿਹਾ ਗਿਆ ਕਿ ਭਾਜਪਾ ਨਾਲ ਨਹੀਂ ਲੜ ਸਕਦੀ।

Be the first to comment

Leave a Reply