1984 ਕਤਲੇਆਮ : ਅਦਾਲਤ ਨੇ ਐੱਸ.ਆਈ.ਟੀ. ਨੂੰ ਕੀਤਾ ਤਲਬ

ਨਵੀਂ ਦਿੱਲੀ : ਦਿੱਲੀ ਦੀ ਇਕ ਅਦਾਲਤ ਨੇ ਸਾਲ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਨਵੇਂ ਸਿਰੇ ਤੋਂ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਦੇ ਮੁਖੀ ਨੂੰ ਪੁੱਛਿਆ ਹੈ ਕਿ ਉਨ੍ਹਾਂ ਨੇ ਜਾਂਚ ਅੱਗੇ ਕਿਉਂ ਨਹੀਂ ਵਧਾਈ, ਜਦਕਿ ਉਨ੍ਹਾਂ ਨੂੰ ਸਿਰਫ ਤੱਥਾਂ ਦੇ ਮੁੜ ਨਿਰੀਖਣ ਲਈ ਕਿਹਾ ਗਿਆ ਸੀ।
ਵਧੀਕ ਮੁੱਖ ਮੈਟਰੋਪਾਲੀਟਨ ਮੈਜਿਸਟਰੇਟ (ਏ. ਸੀ. ਐੱਮ. ਐੱਮ.) ਅਜੇ ਸ਼ੇਖਾਵਤ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਦਾ ਇਸ ਬਾਰੇ ਦਿੱਤਾ ਗਿਆ ਜਵਾਬ ਤਸੱਲੀਬਖਸ਼ ਨਹੀਂ ਹੈ। ਅਦਾਲਤ ਨੇ ਕਿਹਾ ਕਿ ਅਜਿਹੀਆਂ ਹਾਲਤਾਂ ਵਿਚ ਅਦਾਲਤ ਨੋਟਿਸ ਜਾਰੀ ਕਰ ਕੇ ਐੱਸ. ਆਈ. ਟੀ. ਮੁਖੀ ਨੂੰ ਨਿੱਜੀ ਰੂਪ ਵਿਚ ਹਾਜ਼ਰ ਹੋ ਕੇ ਤੱਥਾਂ ਨੂੰ ਸਪੱਸ਼ਟ ਕਰਨ ਲਈ ਕਹਿੰਦੀ ਹੈ ਕਿ ਉਨ੍ਹਾਂ ਜਾਂਚ ਅੱਗੇ ਕਿਉਂ ਨਹੀਂ ਵਧਾਈ। ਅਦਾਲਤ ਨੇ ਸਪੱਸ਼ਟੀਕਰਨ ਲਈ 13 ਸਤੰਬਰ ਦੀ ਤਰੀਕ ਮਿੱਥੀ ਹੈ।

Be the first to comment

Leave a Reply