1984 ਦੇ ਸਿੱਖ ਦੰਗਿਆਂ ਨਾਲ ਜੁੜੇ 186 ਮਾਮਲਿਆਂ ਦੀ ਮੁੜ ਜਾਂਚ

ਨਵੀਂ ਦਿੱਲੀ— ਸੁਪਰੀਮ ਕੋਰਟ ਨੇ 1984 ਦੇ ਸਿੱਖ ਦੰਗਿਆਂ ਨਾਲ ਜੁੜੇ 186 ਮਾਮਲਿਆਂ ਦੀ ਮੁੜ ਜਾਂਚ ਦੀ ਜ਼ਿੰਮੇਵਾਰੀ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਸ਼ਿਵ ਨਾਰਾਇਣ ਢੀਂਗਰਾ ਨੂੰ ਸੌਂਪਿਆ ਗਿਆ ਹੈ। ਢੀਂਗਰਾ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਦਲ ਦਾ ਗਠਨ ਕੀਤਾ ਗਿਆ ਹੈ। ਹਿਮਾਚਲ ਕੈਡਰ ਦੇ 2006 ਬੈਚ ਦੇ ਆਈ.ਪੀ.ਐੱਸ. ਅਭਿਸ਼ੇਕ ਦੁਲਰ ਤੇ ਰਿਟਾਇਰ ਆਈ.ਪੀ.ਐੱਸ. ਰਾਜਦੀਪ ਸਿੰਘ ਵੀ ਐੱਸ.ਆਈ.ਟੀ. ਦਾ ਹਿੱਸਾ ਹੋਣਗੇ। ਚੋਟੀ ਅਦਾਲਤ ਨੇ 2 ਮਹੀਨੇ ‘ਚ ਸਟੇਟਸ ਰਿਪੋਰਟ ਦੇਣ ਨੂੰ ਕਿਹਾ ਹੈ। ਚੀਫ ਜੱਜ ਦੀਪਕ ਮਿਸ਼ਰਾ ਦੀ ਪ੍ਰਧਾਨਗੀ ਨੇ ਗ੍ਰਹਿ ਮੰਤਰਾਲੇ ਤੇ ਪਟੀਸ਼ਨਕਰਤਾਵਾਂ ਦੇ ਵਕੀਲ ਜੀ.ਐੱਸ. ਕਹਲੋਂ ਵੱਲੋਂ ਐੱਸ.ਆਈ.ਟੀ. ਲਈ ਦਿੱਤੇ ਗਏ ਨਿਯਮਾਂ ਨੂੰ ਹਰੀ ਝੰਡੀ ਦੇ ਦਿੱਤੀ। ਬੁੱਧਵਾਰ ਨੂੰ ਅਦਾਲਤ ਨੇ ਸਿੱਖ ਦੰਗਿਆਂ ਦੇ ਮਾਮਲੇ ਦੀ ਮੁੜ ਜਾਂਚ ਦਾ ਫੈਸਲਾ ਲਿਆ ਸੀ। ਇਸ ਤੋਂ ਪਹਿਲਾਂ ਆਈ.ਪੀ.ਐੱਸ. ਅਧਿਕਾਰੀ ਪ੍ਰਮੋਦ ਅਸਥਾਨਾ ਦੀ ਪ੍ਰਧਾਨਗੀ ਵਾਲੀ ਐੱਸ.ਆਈ.ਟੀ. ਨੇ ਇਨ੍ਹਾਂ ਮਾਮਲਿਆਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਸੀ। ਜਸਟਿਸ ਢੀਂਗਰਾ ਰਾਬਰਟ ਵਾਡਰਾ ਜ਼ਮੀਨ ਵਿਵਾਦ ਦੀ ਜਾਂਚ ਕਰਨ ਨਾਲ ਅਜਫਲ ਗੁਰੂ ਨੂੰ ਫਾਂਸੀ ਦੀ ਸਜ਼ਾ ਸੁਣਾ ਚੁੱਕੇ ਹਨ।

Be the first to comment

Leave a Reply