2 ਮਿੰਟਾਂ ਤੋਂ ਵੀ ਘੱਟ ਸਮੇਂ ‘ਚ ਭੂਚਾਲ ਦੀ ਜਾਣਕਾਰੀ ਦੇਵੇਗੀ ਇਹ ਐਪ

ਨਵੀਂ ਦਿੱਲੀ  : ਰਾਸ਼ਟਰੀ ਭੂਚਾਲ ਕੇਂਦਰ ਨੇ ਇਕ ਮੋਬਾਇਲ ਐਪ ‘ਇੰਡੀਆ ਕਵੇਕ’ ਤਿਆਰ ਕੀਤਾ ਹੈ, ਜੋ 2 ਮਿੰਟਾਂ ਤੋਂ ਵੀ ਘੱਟ ਸਮੇਂ ‘ਚ ਭੂਚਾਲ ਦੇ ਕੇਂਦਰ, ਸਮਾਂ ਅਤੇ ਉਸ ਦੀ ਤੀਬਰਤਾ ਦੀ ਜਾਣਕਾਰੀ ਦੇਵੇਗੀ। ਕੇਂਦਰੀ ਵਾਤਾਵਰਣ ਮੰਤਰੀ ਹਰਸ਼ਵਰਧਨ ਨੇ ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਸਥਾਪਨਾ ਦਿਵਸ ਮੌਕੇ ਵੀਰਵਾਰ ਨੂੰ ਇਸ ਐਪ ਨੂੰ ਲਾਂਚ ਕੀਤਾ। ਇਸ ਐਪ ਨੂੰ ਮੋਬਾਇਲ ‘ਤੇ ਡਾਊਨਲੋਡ ਕੀਤਾ ਜਾ ਸਕਦਾ ਹੈ। ਐਪ ਨੂੰ ਵਿਕਸਿਤ ਕਰਨ ਦਾ ਇਕ ਮਕਸਦ ਇਹ ਵੀ ਹੈ ਕਿ ਇਸ ਨਾਲ ਭੂਚਾਲ ਦੌਰਾਨ ਲੋਕਾਂ ਦੀ ਘਬਰਾਹਟ ਘੱਟ ਕਰਨ ‘ਚ ਮਦਦ ਮਿਲੇਗੀ। ਉਦਾਹਰਣ ਲਈ ਜੇਕਰ ਹਿੰਦਕੁਸ਼ (ਅਫਗਾਨਿਸਤਾਨ) ‘ਚ ਭੂਚਾਲ ਆਉਂਦਾ ਹੈ ਅਤੇ ਇਸ ਨੂੰ ਦਿੱਲੀ ‘ਚ ਮਹਿਸੂਸ ਕੀਤਾ ਜਾਂਦਾ ਹੈ ਤਾਂ ਉਸ ਸਥਿਤੀ ‘ਚ ਦਿੱਲੀ ਦੇ ਲੋਕ 2 ਮਿੰਟਾਂ ਤੋਂ ਵੀ ਘੱਟ ਸਮੇਂ ‘ਚ ਇਹ ਜਾਣ ਸਕਣਗੇ ਕਿ ਭੂਚਾਲ ਦਾ ਕੇਂਦਰ ਦਿੱਲੀ ‘ਚ ਨਹੀਂ ਸਗੋਂ ਅਫਗਾਨਿਸਤਾਨ ‘ਚ ਹੈ।
ਰਾਸ਼ਟਰੀ ਭੂਚਾਲ ਕੇਂਦਰ (ਐੱਨ.ਸੀ.ਐੱਸ.) 84 ਸਟੇਸ਼ਨਾਂ ਨਾਲ ਰਾਸ਼ਟਰੀ ਭੂਚਾਲ ਨੈੱਟਵਰਕ ਦਾ ਸੰਚਾਲਨ ਕਰਦਾ ਹੈ। ਇਹ ਸਟੇਸ਼ਨ ਡਾਟਾ ਸੰਚਾਰ ਲਈ ਰੀ-ਸੈੱਟ ਦੇ ਮਾਧਿਅਮ ਨਾਲ ਰਾਸ਼ਟਰੀ ਭੂਚਾਲ ਕੇਂਦਰ ਨਾਲ ਜੁੜੇ ਹੋਏ ਹਨ। ਭੂਚਾਲ ਆਉਣ ਦੀ ਸਥਿਤੀ ‘ਚ ਰਾਸ਼ਟਰੀ ਭੂਚਾਲ ਕੇਂਦਰ ਆਪਣੇ ਨੈੱਟਵਰਕ ਨਾਲ ਡਾਟਾ ਦੀ ਵਰਤੋਂ ਕਰਦੇ ਹੋਏ ਇਨ੍ਹਾਂ ਸਟੇਸ਼ਨਾਂ ਦਾ ਪਤਾ ਲਾ ਲੈਂਦਾ ਹੈ ਅਤੇ ਐੱਸ.ਐੱਮ.ਐੱਸ., ਈ-ਮੇਲ ਅਤੇ ਫੈਕਸ ਦੇ ਮਾਧਿਅਮ ਨਾਲ ਸੰਬੰਧਤ ਸਰਕਾਰੀ ਵਿਭਾਗ ਅਤੇ ਹੋਰ ਹਿੱਤਧਾਰਕਾਂ ‘ਚ ਭੂਚਾਲ ਬਾਰੇ ਸੂਚਨਾ ਦਾ ਪ੍ਰਸਾਰ ਕਰਦਾ ਹੈ ਪਰ ਇਸ ਪ੍ਰਸਾਰ ‘ਚ ਕੁਝ ਦੇਰੀ ਹੁੰਦੀ ਹੈ। ਇਸ ਗਤੀਰੋਧ ਨੂੰ ਦੂਰ ਕਰਨ ਲਈ ਹੀ ਇਹ ਮੋਬਾਇਲ ਐਪ ਵਿਕਸਿਤ ਕੀਤਾ ਗਿਆ ਹੈ।

Be the first to comment

Leave a Reply