2-2 ਮਹਿਲਾ ਕਾਸਟੇਬਲਾਂ ਸਮੇਤ ਨਵੇਂ ਜੁਪੀਟਰ ਸਕੂਟਰਾਂ ਨੂੰ ਸਥਾਨਕ ਪੁਲਿਸ ਲਾਇਨ ਤੋਂ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਰੂਪਨਗਰ : ਰਾਜ ਬਚਨ ਸਿੰਘ ਸੰਧੂ ,ਸੀਨੀਅਰ ਕਪਤਾਨ ਪੁਲਿਸ, ਰੂਪਨਗਰ ਵੱਲੋ ਜ਼ਿਲ੍ਹਾ ਰੂਪਨਗਰ ਦੇ ਅੰਦਰ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਇੱਕ ਅਹਿਮ ਫੈਸਲਾ ਲੈਂਦੇ ਹੋਏ, ਜ਼ਿਲ੍ਹੇ ਦੇ ਪ੍ਰਮੁੱਖ ਕਸਬਿਆਂ ਅਤੇ ਸ਼ਹਿਰਾਂ ਅੰਦਰ 2-2 ਮਹਿਲਾ ਕਾਸਟੇਬਲਾਂ  ਸਮੇਤ ਨਵੇਂ ਜੁਪੀਟਰ ਸਕੂਟਰਾਂ (ਸਕੂਐਡ ) ਨੂੰ ਸਥਾਨਕ ਪੁਲਿਸ ਲਾਇਨ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਮੈਡਮ ਸੁਰਿੰਦਰਜੀਤ ਕੌਰ ਪੁਲਿਸ ਕਪਤਾਨ (ਟ੍ਰੈਫਿਕ ਅਤੇ ਕੰਪਿਊਟਰ), ਮਨਵੀਰ ਸਿੰਘ ਬਾਜਵਾ ਉਪ ਪੁਲਿਸ ਕਪਤਾਨ ਵੀ ਹਾਜ਼ਰ ਸਨ।

ਇਸ ਮੌਕੇ ਸੀਨੀਅਰ ਪੁਲਿਸ ਕਪਤਾਨ ਨੇ ਦੱਸਿਆ ਕਿ ਪਹਿਲੇ ਪੜਾਅ ਤਹਿਤ ਜ਼ਿਲ੍ਹੇ ਵਿੱਚ ਸੱਤ 2-2 ਮਹਿਲਾ ਕਾਸਟੇਬਲਾਂ ਸਮੇਤ (ਸਕੂਐਡ ) ਰਵਾਨਾ ਕੀਤੇ ਗਏ ਹਨ। ਜਲਦੀ ਹੀ ਇਹਨਾਂ ਵਿੱਚ ਹੋਰ ਇਜਾਫਾ ਕੀਤਾ ਜਾਵੇਗਾ।ਇਨ੍ਹਾਂ ਸੱਤਾਂ ਸਕੂਐਡ ਵਿਚੋਂ 2 ਰੂਪਨਗਰ, 1-1 ਨੰਗਲ, ਸ਼੍ਰੀ ਆਨੰਦਪੁਰ ਸਾਹਿਬ, ਨੂਰਪੁਰ ਬੇਦੀ-ਕੀਰਤਪੁਰ ਸਾਹਿਬ, ਮੋਰਿੰਡਾ ਅਤੇ ਸ਼੍ਰੀ ਚਮਕੌਰ ਸਾਹਿਬ ਵਿੱਚ ਤਾਇਨਾਤ ਕੀਤੇ ਗਏ ਹਨ।ਇਹ ਸਕੂਐਡ ਸਵੇਰੇ 7 ਵਜੇ ਤੋਂ 7 ਵਜੇ ਤੱਕ ਕਾਰਜਸ਼ੀਲ ਰਹਿਣਗੇ ।ਇਹਨਾਂ ਮਹਿਲਾ ਕਾਂਸਟੇਬਲਾਂ ਨੂੰ ਵਿਸ਼ੇਸ਼ ਤੌਰ ‘ਤੇ ਟਰੇਂਡ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇੱਕ ਵੱਖਰੀ ਪਹਿਚਾਣ ਵਾਲੇ ਮਹਿਲਾ ਪੁਲਿਸ ਕਾਸਟੇਬਲਾਂ ਦੇ ਇਹ ਵਿਸ਼ੇਸ਼ ਸਕੂਐਡ ਆਪਦੀ ਤਾਇਨਾਤੀ ਵਾਲੇ ਏਰੀਆ ਵਿੱਚ, ਮਨਚਲੇ, ਜ਼ੋ ਰਾਹ ਜਾਂਦੀਆਂ ਔਰਤਾਂ/ਲੜਕੀਆਂ ਨਾਲ ਛੇੜ-ਖਾਨੀ ਕਰਦੇ ਹਨ, ਤੇ ਤਿੱਖੀ ਨਜ਼ਰ ਰੱਖਣਗੇ। ਜੇਕਰ ਕੋਈ ਮਨਚਲਾ ਅਜਿਹਾ ਕਰਦਾ ਇਸ ਵਿਸ਼ੇਸ਼ ਸਕੂਐਡ ਦੇ ਧਿਆਨ ਵਿੱਚ ਆਉਂਦਾ ਹੈ, ਤਾਂ ਇਹ ਤੁਰੰਤ ਹਰਕਤ ਵਿੱਚ ਆ ਕੇ ਕਾਨੂੰਨ ਅਨੁਸਾਰ ਕਾਰਵਾਈ ਕਰੇਗਾ। ਮਹਿਲਾ ਕਾਂਸਟੇਬਲਾਂ ਦੇ ਇਹ ਵਿਸ਼ੇਸ਼ ਸਕੂਐਡ ਉਚੇਚੇ ਤੌਰ ‘ਤੇ ਸਕੂਲਾਂ, ਕਾਲਜਾਂ ਅਤੇ ਹੋਰ ਵਿਦਿਅਕ ਸੰਸਥਾਵਾਂ ਦੇ ਖੁੱਲਣ ਅਤੇ ਵਿਦਿਆਰਥੀਆਂ ਨੂੰ ਛੁੱਟੀ ਹੋਣ ਸਮੇਂ ਉਚੇਚੇ ਤੌਰ ‘ਤੇ ਧਿਆਨ ਰੱਖੇਗਾ ਇਸ ਦੇ ਨਾਲ ਨਾਲ ਇਹ ਸਕੂਐਡ ਧਾਰਮਿਕ ਸਥਾਨਾਂ ਨੇੜੇ ਵੀ ਗਸ਼ਤ ਕਰਦੇ ਰਹਿਣਗੇ।ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਦੀ ਤਾਇਨਾਤੀ ਨਾਲ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਿੱਚ ਵੀ ਠੱਲ ਪਵੇਗੀ।

Be the first to comment

Leave a Reply