2017 ਦੇ ਪੇਡੀਆਰਟਿਕਸ ਜਰਨਲ ਵਿਚ ਪ੍ਰਕਾਸ਼ਿਤ ਇਕ ਅਧਿਐਨ ਵਿਚ ਦੱਸਿਆ ਗਿਆ

ਨਵੀਂ ਦਿੱਲੀ— ਇਕ ਸਦਮੇ ਵਾਲੀ ਖਬਰ ਇਹ ਹੈ ਕਿ ਪ੍ਰਦੂਸ਼ਿਤ ਹਵਾ ਦੀ ਵਜ੍ਹਾ ਨਾਲ ਪੈਦਾ ਹੋਣ ਵਾਲੇ ਬੱਚਿਆਂ ਵਿਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੀ ਸੰਭਾਵਨਾ ਹੁੰਦੀ ਹੈ। ਇਹ ਪ੍ਰਗਟਾਵਾ ਇਕ ਪ੍ਰਦੂਸ਼ਿਤ ਹਵਾ ਦੇ ਸਬੰਧ ਵਿਚ ਕੀਤੇ ਗਏ ਅਧਿਐਨ ਵਿਚ ਕੀਤਾ ਗਿਆ ਹੈ।2017 ਦੇ ਪੇਡੀਆਰਟਿਕਸ ਜਰਨਲ ਵਿਚ ਪ੍ਰਕਾਸ਼ਿਤ ਇਕ ਅਧਿਐਨ ਵਿਚ ਦੱਸਿਆ ਗਿਆ ਹੈ ਕਿ ਜਿਹੜੀਆਂ ਗਰਭਵਤੀ ਔਰਤਾਂ ਪ੍ਰਦੂਸ਼ਿਤ ਹਵਾ ਵਿਚ ਤਕਰੀਬਨ ਇਕ ਮਹੀਨਾ ਵੀ ਵਿਚਰਦੀਆਂ ਹਨ, ਦੇ ਹੋਣ ਵਾਲੇ ਬੱਚਿਆਂ ਲਈ ਅਸਾਧਾਰਨ ਦਿਲ, ਬੱਚਿਆਂ ਦੇ ਬੁੱਲ੍ਹਾਂ ਵਿਚ ਤਰੇੜਾਂ ਦਾ ਹੋਣਾ ਜਾਂ ਤਾਲੂ ਵਿਚ ਕੋਈ ਨੁਕਸ ਪੈਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।ਮਾਹਿਰਾਂ ਅਤੇ ਖੋਜੀਆਂ ਨੇ ਇਸ ਸਬੰੰਧੀ ਚਿੰਤਾ ਪ੍ਰਗਟਾਉਂਦਿਆਂ ਦੱਸਿਆ ਕਿ ਪ੍ਰਦੂਸ਼ਿਤ ਹਵਾ ਦੇ ਖਤਰਿਆਂ ਵਿਚ ਦਿਨ-ਬ-ਦਿਨ ਬਹੁਤ ਵਾਧਾ ਹੋ ਰਿਹਾ ਹੈ ਪਰ ਅਜੇ ਤਕ ਇਸ ਖਤਰਨਾਕ ਵਾਧੇ ਉਤੇ ਕਾਬੂ ਪਾਉਣ ਵਿਚ ਕੋਈ ਪ੍ਰਗਤੀ ਨਹੀਂ ਹੋ ਰਹੀ। ਇਸ ਲਈ ਇਹ ਭਰਪੂਰ ਯਤਨ ਹੋਣੇ ਚਾਹੀਦੇ ਹਨ ਕਿ ਲੋਕਾਂ ਖਾਸ ਕਰਕੇ ਗਰਭਵਤੀ ਔਰਤਾਂ ਨੂੰ ਸਾਫ-ਸੁਥਰੀ ਸ਼ੁੱਧ ਹਵਾ ਵਿਚ ਰਹਿਣਾ ਚਾਹੀਦਾ ਹੈ।

Be the first to comment

Leave a Reply