ਕੀਟਨਾਸ਼ਨਕ ਹੀ ਨਹੀਂ ਇਹ ਵੀ ਕੈਂਸਰ ਦੇ ਕਾਰਨ

ਪੰਜਾਬ ਦੇ ਮਾਲਵਾ ਖਿੱਤੇ ‘ਚ ਕੈਂਸਰ ਬਾਰੇ ਕੁਝ ਮਾਹਰਾਂ ਨੇ ਦਾਅਵਾ ਕੀਤਾ ਹੈ ਕਿ ਇਸ ਪਿੱਛੇ ਸਿਰਫ ਕੀਟਨਾਸ਼ਕ ਹੀ ਜ਼ਿੰਮੇਵਾਰ ਨਹੀਂ ਹਨ। ਮਾਹਰਾਂ ਨੇ ਕੈਂਸਰ ਕਾਰਨ ਹੋਣ ਵਾਲੀਆਂ ਮੌਤਾਂ ਦਾ ਅਧਿਐਨ ਕਰਕੇ ਇਹ ਸਿੱਟਾ ਕੱਢਿਆ ਹੈ ਕਿ ਇਸ ਪਿੱਛੇ ਸਿਰਫ ਤੇ ਸਿਰਫ ਕੀਟਨਾਸ਼ਕ ਜ਼ਿੰਮੇਵਾਰ ਨਹੀਂ ਹਨ।

ਕ੍ਰਾਪ ਕੇਅਰ ਫਾਊਂਡੇਸ਼ਨ ਆਫ ਇੰਡੀਆ ਨੇ ਚੰਡੀਗੜ੍ਹ ਵਿੱਚ ਖਾਧ ਸੁਰੱਖਿਆ ‘ਚ ਫ਼ਸਲ ਉਤਪਾਦਨ ਤੇ ਇਨ੍ਹਾਂ ਬਾਰੇ ਮਿੱਥ-ਧਾਰਨਾਵਾਂ ਬਾਰੇ ਸੈਮੀਨਾਰ ਕਰਵਾਇਆ। ਇੱਥੇ ਕਈ ਖੇਤੀ ਮਾਹਰਾਂ ਨੇ ਹਿੱਸਾ ਲਿਆ। ਮਾਹਰਾਂ ਨੇ ਦੱਸਿਆ ਕਿ ਕੈਂਸਰ ਕਾਰਨ ਹੋਣ ਵਾਲੀਆਂ ਮੌਤਾਂ ਪਿੱਛੇ ਤੰਬਾਕੂਨੋਸ਼ੀ ਵੱਡਾ ਕਾਰਨ ਹੈ। ਇਸ ਤੋਂ ਇਲਾਵਾ ਕਈ ਆਰਥਿਕ ਤੇ ਸਮਾਜਿਕ ਕਾਰਨ ਵੀ ਇਸ ਮੌਤ ਦਰ ਦੇ ਲਗਾਤਾਰ ਵਧਣ ਦੇ ਜ਼ਿੰਮੇਵਾਰ ਹਨ।

Be the first to comment

Leave a Reply

Your email address will not be published.


*